25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਵਿਧਾਇਕ ਅਮਰਪਾਲ ਸਿੰਘ ਵਲੋਂ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ

ਅਜੀਤ ਡੈਸਕ 13-02-2026
ਸ੍ਰੀ ਹਰਿਗੋਬਿੰਦਪੁਰ, 12 ਫਰਵਰੀ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਆਪਣੇ ਸਾਥੀਆਂ ਸਮੇਤ ਹਲਕੇ 'ਚ ਸੜਕੀਤੰਤਰ ਨੂੰ ਸੁਧਾਰਨ ਲਈ ਲਈ ਸ੍ਰੀ ਹਰਿਗੋਬਿੰਦਪੁਰ ਦੇ ਵੱੱਖ-ਵੱਖ ਸ਼ਹਿਰਾਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਜੋ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨੀਆਂ ਹਨ, ਦਾ ਲੜੀਵਾਰ ਉਦਾਘਟਨ ਕੀਤਾ ਗਿਆ | ਇਸ ਸਮੇਂ ਵਿਧਾਇਕ ਅਮਰਪਾਲ ਸਿੰਘ ਵਲੋਂ ਸ੍ਰੀ ਹਰਿਗੋਬਿੰਦਪੁਰ ਤੋਂ ਬਟਾਲਾ ਨੂੰ ਜਾਣ ਵਾਲੀ ਮੁੱਖ ਸੜਕ ਜੋ ਕਿ 26 ਕਿਲੋਮੀਟਰ ਦੀ ਲੰਬਾਈ ਵਾਲੀ ਸੜਕ ਨੂੰ 33 ਫੁੱਟ ਚੌੜਾ ਤੇ ਮਜ਼ਬੂਤ ਕਰਨ ਦਾ ਉਦਾਘਟਨ ਕੀਤਾ ਗਿਆ ਜੋ ਕਿ 31 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ | ਉਪਰੰਤ ਵਿਧਾਇਕ ਅਮਰਪਾਲ ਸਿੰਘ ਨੇ ਅੰਮਿ੍ਤਸਰ-ਮਹਿਤਾ ਰੋਡ 'ਤੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਦੇ ਗੁਰਦੁਆਰਾ ਬਾਬਾ ਯਾਨੀ ਦੇ ਨਜ਼ਦੀਕ ਦੀ ਗੁਜ਼ਰਨ ਵਾਲੀ ਸੰਪਰਕ ਸੜਕ ਜੋ ਕਿ ਤਲਵਾੜਾ ਮੋੜ ਤੱਕ ਜਾਂਦੀ ਹੈ, ਦੀ ਮੁਰੰਮਤ ਕਰਨ ਦਾ ਉਦਾਘਟਨ ਵੀ ਕੀਤਾ ਗਿਆ | ਉਪਰੰਤ ਵਿਧਾਇਕ ਅਮਰਪਾਲ ਸਿੰਘ ਵਲੋਂ ਤਲਵਾੜਾ ਤੋਂ ਪਿੰਡ ਸਮਰਾਏ, ਕਾਂਗੜਾ, ਮਾੜੀ ਬੁੱਚਿਆਂ ਆਦਿ ਪਿੰਡਾਂ ਨੂੰ ਜੋੜਨ ਵਾਲੀ ਸੰਪਰਕ ਦੀ ਮੁਰੰਮਤ ਕਰਨ ਦਾ ਉਦਘਾਟਨ ਵੀ ਕੀਤਾ ਗਿਆ | ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਕੰਵਲਜੀਤ ਸਿੰਘ, ਜੇ.ਈ. ਪ੍ਰਭਜੋਤ ਸਿੰਘ ਤੇ ਰਾਜਬੀਰ ਸਿੰਘ, ਸਰਪੰਚ ਤੇਜਿੰਦਰ ਸਿੰਘ ਸੰਧਵਾਂ, ਪਰਮਜੀਤ ਸਿੰਘ ਪੰਮ ਸੈਣੀ, ਬਾਬਾ ਸੋਨੂੰ ਭੱਲਾ, ਚਰਨਜੀਤ ਸਿੰਘ ਰਿਆੜ, ਸਰਪੰਚ ਕੰਵਲਜੀਤ ਸਿੰਘ ਲਾਡੀ ਨੂਰਪੁਰ, ਰਣਧੀਰ ਸਿੰਘ ਧੀਰਾ ਰਾਮਪੁਰ ਤਲੜਾਵਾ, ਕੁਲਦੀਪ ਸਿੰਘ ਰਾਮਪੁਰ ਤਲਵਾੜਾ, ਪੀ.ਏ. ਨਵ ਭਿੰਡਰ, ਪੀ.ਏ. ਸੁਖਦੇਵ ਸਿੰਘ ਰੋਮੀ, ਹਨੀ ਦਿਓਲ ਸ਼ੁਕਾਲਾ, ਸਰਪੰਚ ਸਿਮਰਜੀਤ ਸਿੰਘ ਟਨਾਣੀਵਾਲ, ਵਰਿੰਦਰ ਸਿੰਘ ਸ਼ਾਹੀ ਗਾਲੋਵਾਲ, ਬਾਦਲ ਪਨੂੰ, ਸੁਖਦੇਵ ਸਿੰਘ ਸੱਖੋਵਾਲ, ਬਲਦੇਵ ਰਾਜ ਝਾਂਗੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਆਗੂਆਂ ਵਲੋਂ ਭਾਰਤ-ਅਮਰੀਕਾ ਦੇ ਸਮਝੌਤੇ ਵਿਰੁੱਧ ਰੋਸ ਮਾਰਚ ਅਗਲੀ ਖ਼ਬਰ ਨਿਊਜ਼ੀਲੈਂਡ ਦੇ ਸਿੰਗਲ ਤੇ ਸਪਾਊਸ ਵੀਜ਼ੇ ਨਿਰੰਤਰ ਲਗਵਾ ਰਹੇ ਹਨ 'ਗੈਵੀ ਕਲੇਰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।