25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਜੈਮਸ ਸਕੂਲ ਬਟਾਲਾ 'ਚ ਵਿਦਾਇਗੀ ਸਮਾਗਮ ਕਰਵਾਇਆ

ਅਜੀਤ ਡੈਸਕ 13-02-2026
ਬਟਾਲਾ, 12 ਫਰਵਰੀ (ਸਤਿੰਦਰ ਸਿੰਘ)-ਜੈਮਸ ਇੰਟਰਨੈਸ਼ਨਲ ਸਕੂਲ ਬਟਾਲਾ 'ਚ ਬੀਤੇ ਦਿਨ ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ, ਜਿਸ ਨੇ ਸਭ ਨੂੰ ਹੀ ਭਾਵੁਕ ਕਰ ਦਿੱਤਾ | ਇਹ ਸਮਾਗਮ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੱਖਿਆ ਗਿਆ, ਜੋ ਆਪਣੀ ਜੀਵਨ ਯਾਤਰਾ ਦੇ ਨਵੇਂ ਪੜ੍ਹਾਅ ਵੱਲ ਕਦਮ ਰੱਖ ਰਹੇ ਸਨ | ਸਮਾਗਮ ਦੀ ਸ਼ੁਰੂਆਤ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸ਼ਬਦਾਂ ਤੇ ਸਵਾਗਤ ਭਾਸ਼ਣ ਨਾਲ ਹੋਈ | 12ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਜੈਮਸ ਸਕੂਲ 'ਚ ਗੁਜ਼ਾਰੇ ਵਰਿ੍ਹਆਂ ਵਿਚ ਪ੍ਰਾਪਤ ਕੀਤੇ ਅਨੁਭਵਾਂ ਨੂੰ ਸਾਂਝਾ ਕੀਤਾ ਗਿਆ | ਬਹੁਤ ਸਾਰੇ ਵਿਦਿਆਰਥੀਆਂ ਦੀਆਂ ਅੱਖਾਂ ਨਮ ਹੋ ਗਈਆਂ, ਜਦੋਂ ਪਿਛਲੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ | ਹੱਸਦੇ-ਖੇਡਦੇ ਬਿਤਾਏ ਪਲ, ਇਕੱਠੇ ਕੀਤੀ ਮਿਹਨਤ ਤੇ ਸਾਂਝੀ ਦੋਸਤੀ ਸਭ ਦੇ ਦਿਲਾਂ ਵਿਚ ਗੂੰਜ ਰਹੀ ਸੀ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ, ਜਿਨ੍ਹਾਂ 'ਚ ਮਿਸਟਰ ਜੀ.ਸੀ.ਆਈ.ਐੱਨ. ਹਰਗੁਨੀਨ ਸਿੰਘ ਅਤੇ ਮਿਸ ਜੀ.ਸੀ.ਆਈ.ਐੱਨ. ਹਰਗੁਨਜੋਤ ਕੌਰ ਨੂੰ ਚੁਣਿਆ ਗਿਆ | ਅਖੀਰ 'ਚ ਵਿਦਿਆਰਥੀਆਂ ਦੁਆਰਾ ਜੈਮਸ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਸਾਂਘਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਵਿਦਿਆਰਥੀਆਂ ਨੇ ਕਿਹਾ ਕਿ ਬੇਸ਼ੱਕ ਅਸੀਂ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਵੱਲ ਵਧ ਰਹੇ ਹਾਂ, ਪਰ ਨਾਲ ਹੀ ਇਸ ਗੱਲ ਦਾ ਦੁੱਖ ਹੈ ਕਿ ਅਸੀਂ ਆਪਣੇ ਜੈਮਸ ਸਕੂਲ ਨੂੰ ਅਲਵਿਦਾ ਕਹਿ ਰਹੇ ਹਾਂ | ਇਹ ਸਕੂਲ ਇਕ ਇਮਾਰਤ ਹੀ ਨਹੀਂ, ਸਾਡੇ ਸੁਪਨਿਆਂ ਦੀ ਜਨਮ ਭੂਮੀ ਰਹੀ ਹੈ, ਇਥੇ ਅਸੀਂ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਬਲਕਿ ਸੱਚਾਈ, ਅਨੁਸ਼ਾਸਨ, ਮਿਹਨਤ ਤੇ ਇਨਸਾਨੀਅਤ ਦੇ ਪਾਠ ਵੀ ਸਿੱਖੇ ਹਨ | ਵਿਦਿਆਰਥੀਆਂ ਦੁਆਰਾ ਆਪਣੇ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨਾਂ ਦੀ ਰਹਿਨੁਮਾਈ ਹੇਠ ਉਹ ਅੱਜ ਇਥੋਂ ਤੱਕ ਪਹੁੰਚੇ ਸਨ |
ਪਿਛਲੀ ਖ਼ਬਰ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ-ਚੌ. ਮੀਨਾ ਸੂੰਢ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਆਗੂਆਂ ਵਲੋਂ ਭਾਰਤ-ਅਮਰੀਕਾ ਦੇ ਸਮਝੌਤੇ ਵਿਰੁੱਧ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।