ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਬੀ.ਵੀ.ਐੱਨ. ਹਾਈ ਸਕੂਲ ਪੁਰੀਆਂ ਮੁਹੱਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ, ਜਿਸ ਵਿਚ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਮੈਨੇਜਰ ਅਨਿਲ ਮਡਾਰ ਮੁੱਖ ਮਹਿਮਾਨ ਅਤੇ ਵਿੱਤ ਸਕੱਤਰ-ਦੈਨਿਕ ਪ੍ਰਾਰਥਨਾ ਸਭਾ ਕੇ.ਐਲ. ਗੁਪਤਾ ਤੇ ਮਾਰਕਫੈੱਡ ਫ਼ੀਲਡ ਅਫਸਰ ਮੁਨੀਸ਼ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਮਹਿਮਾਨਾਂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਨੈ ਸ਼ਰਮਾ ਅਤੇ ਸਕੂਲ ਪਿ੍ੰਸੀਪਲ ਵਰਤਿਕਾ ਸ਼ਰਮਾ ਦੁਆਰਾ ਦੀਵਾ ਜਗਾ ਕੇ ਸਿੱਖਿਆ ਦੀ ਦੇਵੀ ਸਰਸਵਤੀ ਦੀ ਪੂਜਾ ਨਾਲ ਹੋਈ | ਵਿਦਿਆਰਥੀਆਂ ਦੁਆਰਾ ਗਾਇਤਰੀ ਮੰਤਰ ਦੇ ਸਮੂਹਿਕ ਜਾਪ ਤੋਂ ਬਾਅਦ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਪੁਰਸਕਾਰ ਵੰਡੇ ਗਏ | ਅਕਾਦਮਿਕ ਤੋਂਾ ਇਲਾਵਾ ਹੋਰ ਖੇਤਰਾਂ 'ਚ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਕੂਲ ਚੇਅਰਮੈਨ ਅਤੇ ਪਿ੍ੰਸੀਪਲ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸੀਨੀਅਰ ਅਧਿਆਪਕਾ ਸ਼ਾਲਿਨੀ ਗੁਪਤਾ ਨੇ ਪੂਰੇ ਸਮਾਗਮ ਦਾ ਸੰਚਾਲਨ ਸ਼ਾਨਦਾਰ ਤਰੀਕੇ ਨਾਲ ਕੀਤਾ | ਸਮਾਗਮ ਦੀ ਸਮਾਪਤੀ ਸਮੂਹਿਕ ਤÏਰ 'ਤੇ ਰਾਸ਼ਟਰੀ ਗੀਤ ਗਾਇਨ ਨਾਲ ਹੋਈ |