ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਹੋਣ ਜਾ ਰਹੀ ਸ੍ਰੀ ਕਿ੍ਸ਼ਨ ਕਥਾਮਿ੍ਤ ਸੰਬੰਧੀ ਕਿਲਾ ਮੰਡੀ ਵਿਖੇ ਦੈਨਿਕ ਪ੍ਰਾਰਥਨਾ ਸਭਾ ਵਿਚ ਸਵਾਮੀ ਰਣਜੀਤਾਨੰਦ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ 18 ਤੋਂ 22 ਫਰਵਰੀ ਸਾਮ 6 ਤੋਂ 9 ਵਜੇ ਤੱਕ ਸ਼ੀਤਲਾ ਮਾਤਾ ਮੰਦਰ ਸਮਾਧ ਰੋਡ ਬਟਾਲਾ ਵਿਖੇ ਹੋਣ ਵਾਲੇ ਇਸ ਵਿਸ਼ਾਲ ਸਮਾਗਮ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਸਵਾਮੀ ਜੀ ਨੇ ਸੇਵਾ ਦੇ ਅਧਿਆਤਮਿਕ ਦਰਸ਼ਨ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਨਿਰਸਵਾਰਥ ਢੰਗ ਨਾਲ ਕੀਤੀ ਗਈ ਸੇਵਾ ਸਭ ਤੋਂ ਮਹਾਨ ਕਾਰਜ ਹੈ, ਜਿਸ ਤਰ੍ਹਾਂ ਨਦੀ ਦਾ ਅੰਤਿਮ ਟੀਚਾ ਵਿਸ਼ਾਲ ਸਮੁੰਦਰ ਹੈ, ਉਸੇ ਤਰ੍ਹਾਂ ਮਨੁੱਖੀ ਜੀਵਨ ਦਾ ਟੀਚਾ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ | ਇਸ ਲਈ ਕਥਾ ਦਾ ਸੰਦੇਸ ਜਨਤਾ ਤੱਕ ਪਹੁੰਚਾਉਣਾ ਇਕ ਉੱਤਮ ਸੇਵਾ ਹੈ | ਦੈਨਿਕ ਪ੍ਰਾਰਥਨਾ ਸਭਾ ਦੇ ਪ੍ਰਧਾਨ ਸ੍ਰੀ ਅਸ਼ੋਕ ਅਗਰਵਾਲ ਨੇ ਸਹਿਰ ਭਰ ਦੀਆਂ ਸੰਗਤਾਂ ਨੂੰ ਕਥਾ ਵਿਚ ਸਾਮਲ ਹੋਣ ਦੀ ਬੇਨਤੀ ਕੀਤੀ | ਇਸ ਮੌਕੇ ਸਭਾ ਵਿਚ ਦੇਵੇਂਦਰ ਭਨੋਟ, ਸਚਿਵ ਸੰਦੀਪ ਆਜਾਦ, ਰਾਜੇਸ਼ ਸ਼ਰਮਾ, ਸੁਨੀਲ ਜੁਮਨ, ਪਦਮ ਕੋਹਲੀ, ਰਚਨਾ ਰਾਠੌਰ, ਦੀਪਕ ਸਰਮਾ, ਨਵੀਨ ਗੰਭੀਰ, ਰਾਜਪਾਲ ਸਰਮਾ, ਡਾ. ਬਾਬੂ ਰਾਮ, ਪੰਡਿਤ ਖੇਮ ਰਾਜ, ਓਮ ਪ੍ਰਕਾਸ਼ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਹਾਜ਼ਰ ਸਨ |