ਦੀਨਾਨਗਰ, 14 ਫਰਵਰੀ (ਸੋਢੀ/ਸ਼ਰਮਾ)-ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ) ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਭੂਤਨਾਥ ਮੰਦਰ ਤੋਂ ਆਰੰਭ ਹੋ ਕੇ ਜੀ. ਟੀ. ਰੋਡ ਸ਼ਹਿਰ ਦੇ ਹੋਰ ਇਲਾਕਿਆਂ 'ਚੋਂ ਹੁੰਦੀ ਹੋਈ ਵਾਪਸ ਭੂਤਨਾਥ ਮੰਦਰ ਵਿਖੇ ਸਮਾਪਤ ਹੋਈ | ਸ਼ੋਭਾ ਯਾਤਰਾ 'ਚ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ 'ਚ ਹਿੱਸਾ ਲਿਆ ਤੇ ਆਗੂਆਂ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਵੀ ਕੀਤਾ | ਇਸ ਮੌਕੇ ਸਰਪੰਚ ਦਲਬੀਰ ਸਿੰਘ ਬਿੱਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੇ ਮਹਾਜਨ, ਭੁਪਿੰਦਰ ਸਿੰਘ ਜਕੜੀਆ, ਚਰਨਜੀਤ ਸਿੰਘ ਗਿੱਲ, ਨਵਜੋਤ ਸਿੰਘ, ਹਰਦੀਪ ਸਿੰਘ ਮੇਘੀਆਂ, ਹੈਪੀ ਪਹਿਲਵਾਨ, ਸੰਨੀ ਪੰਡੋਰੀ, ਲਵ ਕੁਮਾਰ ਤਲਵੰਡੀ, ਵਿਨੇ ਭਰਿਆਲ, ਲੱਕੀ ਮਕੌੜਾ ਤੇ ਸੁਭਾਸ਼ ਕੁਮਾਰ ਵੀ ਹਾਜ਼ਰ ਸਨ |