ਗੁਰਦਾਸਪੁਰ, 14 ਫਰਵਰੀ (ਅਸ਼ੋਕ ਸ਼ਰਮਾ)-ਬੀ. ਐਮ. ਐਸ. ਐਮ. ਗਰੁੱਪ ਆਫ ਇੰਸਟੀਚਿਊਸ਼ਨ ਪੁਰਾਣਾ ਸਾਲਾ ਵਿਖੇ ਵਿਗਿਆਨ ਤੇ ਕਲਾ ਪ੍ਰਦਰਸ਼ਨੀ ਲਗਾਈ ਗਈ | ਜਿਸ 'ਚ ਗਗਨ ਇੰਟਰਨੈਸ਼ਨਲ ਸਕੂਲ, ਨਰਸਿੰਗ ਵਿਭਾਗ, ਬੀ. ਐੱਡ, ਈ. ਟੀ. ਟੀ., ਬੀ. ਏ., ਬੀ. ਸੀ. ਏ. ਦੇ ਸਮੂਹ ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਸ 'ਚ ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਨੇ ਰਿਬਨ ਕੱਟ ਕੇ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕਿਸਮ ਦੇ ਵਰਕਿੰਗ ਮਾਡਲ ਤਿਆਰ ਕਰਕੇ ਆਪਣੇ ਵਿਗਿਆਨਿਕ ਸੋਚ ਤੇ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕੀਤਾ | ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ, ਜਿੱਥੇ ਰਵਾਇਤੀ ਪਹਿਰਾਵੇ, ਪੰਜਾਬੀ ਵਿਰਾਸਤ ਤੇ ਸੱਭਿਆਚਾਰਕ ਤੱਤਾਂ ਰਾਹੀਂ ਸੱਭਿਆਚਾਰਕ ਮੁੱਲਾਂ ਨੂੰ ਉਭਾਰਿਆ ਗਿਆ | ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਤੇ ਹੁਨਰ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਅਜਿਹੀਆਂ ਹੀ ਗਤੀਵਿਧੀਆਂ 'ਚ ਅੱਗੇ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ | ਵਿਗਿਆਨ ਤੇ ਕਲਾ ਪ੍ਰਦਰਸ਼ਨੀ 'ਚ ਮਾਪਿਆਂ ਵਲੋਂ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ | ਇਸ ਮੌਕੇ ਮੈਨੇਜਮੈਂਟ ਮੈਂਬਰ ਬਖ਼ਸ਼ੀਸ਼ ਸਿੰਘ, ਐਮ. ਡੀ. ਸੁਰਿੰਦਰ ਕੌਰ, ਮੈਨੇਜਮੈਂਟ ਮੈਂਬਰ ਅਮਰਦੀਪ ਕੌਰ, ਪਿ੍ੰਸੀਪਲ ਇੰਦੂ ਮਤੀ, ਨਰਸਿੰਗ ਵਿਭਾਗ ਦੇ ਪਿ੍ੰਸੀਪਲ ਸਤਿੰਦਰ ਕੌਰ, ਐਜੂਕੇਸ਼ਨ ਵਿਭਾਗ ਦੇ ਵਾਇਸ ਪਿ੍ੰਸੀਪਲ ਰੇਨੂ ਬਾਲਾ, ਕੈਂਪਸ ਕੋਆਰਡੀਨੇਟਰ ਵਿਸ਼ਾਲ ਕੁਮਾਰ, ਸੀਨੀਅਰ ਕੋਆਰਡੀਨੇਟਰ ਸਰੀਜੀਤ ਤੇ ਸਮੂਹ ਸਟਾਫ ਹਾਜ਼ਰ ਸੀ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਪਲੇਅ ਵੇ ਦੇ ਦਾਖ਼ਲੇ ਸ਼ੁਰੂ ਹਨ, ਜਿਸ ਦੇ ਅਧੀਨ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲੜਕੀਆਂ ਦੇ ਦਾਖ਼ਲਿਆਂ 'ਚ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ |