28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪੈਨਸ਼ਨਰਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 16-02-2026
ਪਠਾਨਕੋਟ, 15 ਫਰਵਰੀ (ਸੰਧੂ)-ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਹਿਤਾਂ ਦੀ ਰਾਖੀ ਲਈ ਕੰਮ ਕਰ ਰਹੇ ਸਾਂਝੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਗਰੁੱਪ-2016 (ਪਠਾਨਕੋਟ) ਨੇ ਆਪਣੀਆਂ ਲੰਬਿਤ ਵਿੱਤੀ ਮੰਗਾਂ ਸਬੰਧੀ ਇਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ | ਇਸ ਸਬੰਧ 'ਚ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਦੇ ਨਾਮ ਇਕ ਮੰਗ ਪੱਤਰ ਸੌਂਪਿਆ | ਪੈਨਸ਼ਨਰਾਂ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਐਸੋਸੀਏਸ਼ਨ ਨੇ ਸਰਕਾਰ ਦਾ ਧਿਆਨ ਚਾਰ ਮੁੱਖ ਨੁਕਤਿਆਂ ਵੱਲ ਖਿੱਚਿਆ ਹੈ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਰਜਿੰਦਰ ਕੁਮਾਰ, ਉਪ ਪ੍ਰਧਾਨ ਚੁੰਨੀ ਲਾਲ, ਸਲਾਹਕਾਰ ਅਸ਼ੋਕ ਕੁਮਾਰ, ਪ੍ਰੈਸ ਸਕੱਤਰ ਸੋਮ ਰਾਜ, ਸੰਯੁਕਤ ਸਕੱਤਰ ਰਣਜੋਧ ਕੁਮਾਰ ਅਤੇ ਸੀਨੀਅਰ ਮੈਂਬਰ ਬ੍ਰਹਮ ਦਾਸ, ਅਸ਼ਵਨੀ ਕੁਮਾਰ, ਗੋਪਾਲ ਦਾਸ ਅਤੇ ਸੋਮ ਰਾਜ (ਪੀ.ਡਬਲਯੂ.ਡੀ.) ਸ਼ਾਮਿਲ ਸਨ |
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਸ਼ੋਭਾ ਯਾਤਰਾ ਦਾ ਕੀਤਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਮਹਾਂ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੌਰਾਨ 'ਹਰ ਹਰ ਮਹਾਦੇਵ' ਦਾ ਜੈਕਾਰਾ ਗੂੰਜਿਆ ਸ਼ਹਿਰ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।