ਪਠਾਨਕੋਟ, 15 ਫਰਵਰੀ (ਵਿਨੋਦ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਚੇਅਰਮੈਨ ਯੁੱਧਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਲ ਸਪਲਾਈ ਵਿਭਾਗ ਪਠਾਨਕੋਟ, ਸਿੰਚਾਈ ਵਿਭਾਗ ਮਾਧੋਪੁਰ, ਸਿੰਚਾਈ ਵਿਭਾਗ ਮਲਕਪੁਰ ਅਤੇ ਲੋਕ ਨਿਰਮਾਣ ਭਵਨ/ਰੋਡ ਦੇ ਪੈਨਸ਼ਨਰਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈ ਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ | ਇਸ ਮੌਕੇ ਚੇਅਰਮੈਨ ਯੁੱਧਵੀਰ ਸਿੰਘ, ਸਤੀਸ਼ ਸ਼ਰਮਾ, ਮੰਗਤ ਸਿੰਘ, ਮਨੋਹਰ ਲਾਲ, ਵਿਜੇ ਕੁਮਾਰ ਅਤੇ ਜੀਤ ਰਾਜ ਨੇ ਸਮੂਹਿਕ ਤੌਰ 'ਤੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ | ਲੰਬੇ ਸਮੇਂ ਤੋਂ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਵਿਚ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਤੱਕ ਪੈਨਸ਼ਨ 2.59 ਫੀਸਦੀ ਦੀ ਦਰ ਨਾਲ ਸੋਧੀ ਨਹੀਂ ਗਈ ਹੈ, ਸਗੋਂ 2.45 ਫੀਸਦੀ ਦੀ ਦਰ ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਮਹਿੰਗਾਈ ਭੱਤੇ ਦੀਆਂ 16 ਪ੍ਰਤੀਸ਼ਤ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਕੀਤਾ ਗਿਆ ਹੈ, ਮੈਡੀਕਲ ਭੱਤੇ ਵਿਚ ਵੀ ਵਾਧਾ ਨਹੀਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਡੀਕਲ ਭੱਤੇ ਦੀ ਰਕਮ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤੀ ਜਾਣੀ ਚਾਹੀਦੀ ਹੈ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਲਦੀ ਜਾਰੀ ਕੀਤੀਆਂ ਜਾਣ | ਇਸ ਮੌਕੇ ਤਿਲਕ ਰਾਜ, ਜਗਦੀਸ਼ ਰਾਜ, ਜੋਗਿੰਦਰ ਪਾਲ, ਮੇਵਾ ਸਿੰਘ, ਰਾਮਰਤਨ, ਯਸ਼ਪਾਲ, ਰਮੇਸ਼ ਲਾਲ, ਓਮਕਾਰ ਸਿੰਘ, ਜਨਕ ਰਾਜ, ਚਮੇਲ ਸਿੰਘ, ਸੁਸ਼ੀਲ ਸ਼ਰਮਾ, ਸੁਨੀਲ ਮਹਿਰਾ, ਅਵਿਨਾਸ਼ ਚੰਦਰ, ਪ੍ਰਭੂ ਲਾਲ, ਦਰਸ਼ਨ ਸਿੰਘ, ਓਮ ਪ੍ਰਕਾਸ਼, ਅਸ਼ਵਨੀ ਸ਼ਰਮਾ, ਸੋਮ ਰਾਜ, ਜਗਦੀਸ਼ ਰਾਜ, ਜੋਗਿੰਦਰ ਪਾਲ, ਸੁਨੀਲ ਕੁਮਾਰ, ਮਹਿੰਦਰ ਸਿੰਘ, ਮਦਨ ਲਾਲ, ਕਰਨ ਸਿੰਘ ਰਾਮ ਮੂਰਤੀ ਸ਼ਰਮਾ, ਓਮਕਾਰ ਸਿੰਘ, ਵਿਜੇ ਕੁਮਾਰ ਆਦਿ ਮੌਜੂਦ ਸਨ |