25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੋਸ਼ਲ ਮੀਡੀਆ 'ਤੇ ਅਸ਼ਲੀਲ ਸਮੱਗਰੀ ਪਾਉਣ 'ਤੇ ਮਾਮਲਾ ਦਰਜ

ਅਜੀਤ ਡੈਸਕ 18-02-2026

ਬਟਾਲਾ, 17 ਫਰਵਰੀ (ਰਾਕੇਸ਼ ਰੇਖੀ)-ਇੰਸਟਾਗ੍ਰਾਮ 'ਤੇ ਅਸ਼ਲੀਲ ਸਮੱਗਰੀ ਪਾਉਣ ਦੇ ਦੋਸ਼ ਤਹਿਤ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਾਈਬਰ ਕ੍ਰਾਇਮ ਦੀ ਮੁੱਖ ਅਫ਼ਸਰ ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਐਨ.ਸੀ.ਆਰ.ਪੀ. (ਨੈਸ਼ਨਲ ਸਾਇਬਰ ਕ੍ਰਾਇਮ ਰਿਪੋਰਟਿੰਗ ਪੋਰਟਲ) ਜੋ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤਹਿਤ ਆਉਂਦੇ ਇੰਡੀਅਨ ਸਾਇਬਰ ਕ੍ਰਾਇਮ ਕੋਆਰਡੀਨੇਸ਼ਨ ਸੈਂਟਰ ਦਾ ਪੋਰਟਲ ਹੈ ਤੇ ਨੈਸ਼ਨਲ ਸੈਂਟਰ ਆਫ਼ ਮਿਸਿੰਗ ਐਂਡ ਐਕਸਪਲਾਇਟਡ ਚਿਲਡਰਨ ਨਾਲ ਜੁੜਿਆ ਹੋਇਆ ਹੈ | ਇਸ ਪੋਰਟਲ 'ਚ ਕਿਸੇ ਵੀ ਵਿਅਕਤੀ ਵਲੋਂ ਜੇਕਰ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਕਿਸੇ ਤਰ੍ਹਾਂ ਦੀ ਨਾਬਾਲਗ ਬੱਚਿਆਂ ਸਬੰਧੀ ਅਸ਼ਲੀਲ ਸਮੱਗਰੀ ਅਪਲੋਡ ਹੋਣ ਜਾਂ ਟਰਾਂਸਫ਼ਰ ਹੋਣ 'ਤੇ ਪੋਰਟਲ ਦੀ ਟਿਪਲਾਇਨ ਰਿਪੋਰਟ ਜੈਨਰੇਟ ਹੋ ਜਾਂਦੀ ਹੈ | ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਐੱਨ.ਸੀ.ਆਰ.ਟੀ. ਪੋਰਟਲ ਖੋਲ ਕੇ ਚੈੱਕ ਕੀਤਾ ਗਿਆ ਤਾਂ ਇਕ ਟਿਪਲਾਇਨ ਵਿਚ ਦਿੱਤੀ ਗਈ ਫਾਇਲ ਨੂੰ ਚੈੱਕ ਕਰਨ 'ਤੇ ਪਾਇਆ ਗਿਆ ਕਿ ਉਸ ਵਿਚ ਅਸ਼ਲੀਲ ਸਮੱਗਰੀ ਦੀ ਵੀਡੀਓ ਸੀ, ਜੋ ਇਕ ਮੋਬਾਇਨ ਫ਼ੋਨ ਨੰਬਰ ਦੇ ਸੰਚਾਲਕ ਵਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਸੀ, ਜੋ ਕਾਨੂੰਨ ਗੰਭੀਰ ਅਪਰਾਧ ਹੈ | ਉਕਤ ਫ਼ੋਨ ਨੰਬਰ ਤੇ ਉਸ ਦੇ ਸੰਚਾਲਕ ਦਾ ਪਤਾ ਲਗਾ ਕੇ ਤਫ਼ਤੀਸ਼ ਅੱਗੇ ਲਿਜਾਈ ਜਾਵੇਗੀ | ਪੁਲਿਸ ਨੇ ਇਸ ਸਬੰਧ ਵਿਚ 67-ਬੀ.ਆਈ.ਟੀ.ਐਕਟ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਵਾਲਿਆਂ ਦਾ ਬਰਸੀ ਸਮਾਗਮ ਸਮਾਪਤ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਈਕੋ ਕਲੱਬ ਵਲੋਂ ਨਰਸਰੀ ਦਾ ਸਿੱਖਿਆਤਮਕ ਦੌਰਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।