ਬਟਾਲਾ, 17 ਫਰਵਰੀ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਾਲਿਆਂ ਦੇ 52ਵੇਂ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਦੀ ਦੇਖ-ਰੇਖ ਹੇਠ ਵੱਡੇ ਪੱਧਰ 'ਤੇ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਡੇਰਾ ਬਾਬਾ ਨਾਨਕ ਰੋਡ ਭਾਗੋਵਾਲ ਖੁਰਦ ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਗਏ, ਜਿਸ 'ਚ ਸੰਗਤ ਵਲੋਂ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ ਗਈਆਂ | ਇਸ ਸਬੰਧੀ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਦੱਸਿਆ ਕਿ 10 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਖੁੱਲੇ ਪੰਡਾਲ 'ਚ ਦੀਵਾਨ ਸਜਾਏ ਗਏ | ਦੀਵਾਨ ਵਿਚ ਰਾਗਾਂ ਦੇ ਮਾਹਿਰ ਭਾਈ ਭਗਤਾ ਸਿੰਘ ਦੇ ਨਾਮਧਾਰੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਜਥੇਦਾਰ ਸੁਖਵੰਤ ਸਿੰਘ ਮੁਹਾਵਾ ਅਤੇ ਜਥੇਦਾਰ ਦਿਲਬਾਗ ਸਿੰਘ ਵਲਟੋਹਾ ਦੇ ਕਵੀਸ਼ਰੀ ਜਥੇ ਤੋਂ ਇਲਾਵਾ ਪੰਥ ਪ੍ਰਸਿੱਧ ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲ ਦੇ ਜਥੇ ਵਲੋਂ ਸੰਤ ਬਾਬਬਾ ਮੋਹਨ ਸਿੰਘ ਜੀ ਦੇ ਜੀਵਨ ਤੇ ਤਪੱਸਿਆ ਸਬੰਧੀ ਬਿਰਤਾਂਤ ਪੇਸ਼ ਕੀਤੇ | ਇਸ ਮੌਕੇ ਬਾਬਾ ਨਾਮਦੇਵ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਸੰਗਤਾਂ ਨੂੰ ਪ੍ਰਸ਼ਾਦ ਵਰਤਾਇਆ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਲਖਵਿੰਦਰ ਸਿੰਘ ਉਗਰੇਵਾਲ ਵਲੋਂ ਨਿਭਾਈ ਗਈ | ਇਸ ਮੌਕੇ ਮੁੱਖ ਗ੍ਰੰਥੀ ਬਾਬਾ ਨੱਥਾ ਸਿੰਘ, ਇੰਜੀਨੀਅਰ ਰਾਜਪਾਲ ਸਿੰਘ ਕਾਹਲੋਂ, ਬਚਨ ਸਿੰਘ ਕਾਹਲੋਂ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਪ੍ਰੋ. ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ-ਏ-ਪੰਜਾਬ, ਬਾਬਾ ਹਰਦੇਵ ਸਿੰਘ ਨਕੌੜੇ ਵਾਲੇ, ਬਿੱਕਰ ਸਿੰਘ ਸਰਪੰਚ, ਅਮਰਿੰਦਰ ਸਿੰਘ ਦਿਓਲ, ਕਰਨ ਸਿੰਘ ਰੰਧਾਵਾ, ਨਰੈਣ ਸਿੰਘ ਅੰਮਿ੍ਤਸਰ, ਹਰਦਿਆਲ ਸਿੰਘ ਅੰਮਿ੍ਤਸਰ, ਸਰਬਜੀਤ ਸਿੰਘ ਸਠਿਆਲਾ, ਸਰਬਜੀਤ ਸਿੰਘ ਘਣੀਆ, ਕੇਵਲ ਸਿੰਘ ਕਾਹਲਾਂਵਾਲੀ, ਟੋਨੀ ਚਾਕਾਂਵਾਲੀ, ਸੋਹਨ ਸਿੰਘ ਫਗਵਾੜਾ, ਨਿਰਮਲ ਸਿੰਘ ਭਿੰਡਰ, ਬਲਵਿੰਦਰ ਸਿੰਘ ਬਹਿਲੋਲਪੁਰ, ਮਨਮੋਹਨ ਸਿੰਘ ਭੰਡਾਲ, ਭੁਪਿੰਦਰ ਸਿੰਘ ਮੱਲ੍ਹੀ, ਸਮਸ਼ੇਰ ਸਿੰਘ ਚੀਮਾ, ਗੁਰਦੀਪ ਸਿੰਘ ਆਰ.ਏ., ਸਰਪੰਚ ਪਲਵਿੰਦਰ ਸਿੰਘ, ਸਾ. ਸਰਪੰਚ ਨਰਿੰਦਰ ਸਿੰਘ ਪੱਡਾ, ਲਵਲੀ ਸਰਪੰਚ, ਸਾ. ਸਰਪੰਚ ਸੁਖਚੈਨ ਸਿੰਘ, ਤਰਨਬੀਰ ਸਿੰਘ ਕੈਨੇਡਾ, ਡਾ. ਗੁਰਸ਼ਰਨ ਸਿੰਘ, ਡਾ. ਦਿਲਬਾਗ ਸਿੰਘ, ਗੁਰਦੇਵ ਸਿੰਘ ਮੁਹੱਬਤ, ਨਿਹੰਗ ਦੀਦਾਰ ਸਿੰਘ, ਪਰਮਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਦਿਲਬਾਗ ਸਿੰਘ ਕੋਟ ਕਰਮਚੰਦ, ਸਾ. ਸਰਪੰਚ ਦਿਲਰਾਜ ਸਿੰਘ, ਥਾਣੇਦਾਰ ਰਾਜਨ ਸਿੰਘ, ਥਾਣੇਦਾਰ ਗੁਰਮੇਜ ਸਿੰਘ, ਬਲਬੀਰ ਸਿੰਘ ਬੱਲੀ, ਦਰਸ਼ਨ ਸਿੰਘ ਕਾਹਲੋਂ, ਗੁਰਦੀਪ ਸਿੰਘ ਬਾਜਵਾ, ਲੈਕ. ਹਰਪਾਲ ਸਿੰਘ ਬਟਾਲਾ, ਲੈਕ. ਦਿਲਬਾਗ ਸਿੰਘ, ਮਾ. ਜਗਦੀਸ਼ ਸਿੰਘ, ਮਾ. ਜਗਜੀਤ ਸਿੰਘ ਹਾਜ਼ਰ ਸਨ |