ਗੁਰਦਾਸਪੁਰ, 17 ਫਰਵਰੀ (ਪੰਕਜ ਸ਼ਰਮਾ)-ਸ਼ਿਵ ਮੰਦਿਰ ਜੇਲ੍ਹ ਰੋਡ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੰਦਿਰ 'ਚ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ | ਰਾਤ ਵੇਲੇ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਕੀਤੀ ਗਈ | ਸੋਮਵਾਰ ਸਵੇਰੇ ਹਵਨ ਯੱਗ ਕਰਵਾਇਆ ਗਿਆ ਤੇ ਬਾਅਦ ਦੁਪਹਿਰ ਲੰਗਰ ਦਾ ਆਯੋਜਨ ਕੀਤਾ | ਇਸ ਮੌਕੇ ਮੰਦਿਰ ਦੇ ਪੰਡਿਤ ਰਿੰਕੂ ਸ਼ਰਮਾ ਨੇ ਮਹਾਂ ਸ਼ਿਵਰਾਤਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮੰਦਿਰ ਦੇ ਪ੍ਰਧਾਨ ਰਜਨੀਸ਼ ਗੁਪਤਾ ਨੇ ਆਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਣਧੀਸ਼ ਗੁਪਤਾ, ਨਰੇਸ਼ ਸ਼ਰਮਾ, ਨੀਰਜ ਸ਼ਰਮਾ, ਰਵਿੰਦਰ ਸ਼ਰਮਾ, ਕਨਵ ਗੁਪਤਾ, ਰਾਜੇਸ਼ ਪੁਰੀ, ਯਸ਼ਪਾਲ ਸ਼ਰਮਾ, ਰਾਕੇਸ਼ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ |