ਪਠਾਨਕੋਟ, 17 ਫਰਵਰੀ (ਸੰਧੂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਪਠਾਨਕੋਟ ਸ਼ਾਖਾ ਨੇ ਸਾਲਾਨਾ ਚੋਣਾਂ ਲਈ ਮੀਟਿੰਗ ਕੀਤੀ | ਜਿਸ 'ਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਾਲ 2026-27 ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ | ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ: ਕੁੰਵਰ ਆਰਿਆਮਨ ਸਿੰਘ ਨੂੰ ਸਰਬਸੰਮਤੀ ਨਾਲ ਆਈ.ਐਮ.ਏ. ਪਠਾਨਕੋਟ ਸ਼ਾਖਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਦੋਂ ਕਿ ਡਾ: ਉਦੈ ਰਸਵਾਨ ਨੂੰ ਨਵੇਂ ਕਾਰਜਕਾਲ ਲਈ ਜਨਰਲ ਸਕੱਤਰ ਚੁਣਿਆ ਗਿਆ | ਦੋਵਾਂ ਅਹੁਦੇਦਾਰਾਂ ਦੇ ਨਾਮ ਮੈਂਬਰਾਂ ਦੁਆਰਾ ਪ੍ਰਸਤਾਵਿਤ ਕੀਤੇ ਤੇ ਮੌਜੂਦ ਸਾਰੇ ਡਾਕਟਰਾਂ ਨੇ ਸਹਿਮਤੀ ਪ੍ਰਗਟਾਈ | ਮੀਟਿੰਗ ਦੌਰਾਨ ਡਾਕਟਰਾਂ ਨੇ ਸੰਗਠਨ ਦੀਆਂ ਭਵਿੱਖ ਦੀਆਂ ਯੋਜਨਾਵਾਂ, ਸਮਾਜਿਕ ਗਤੀਵਿਧੀਆਂ ਤੇ ਸਿਹਤ ਸੇਵਾਵਾਂ ਵਿਚ ਸੁਧਾਰ ਬਾਰੇ ਵੀ ਚਰਚਾ ਕੀਤੀ | ਨਵੇਂ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਆਈ.ਐਮ.ਏ. ਦੀ ਸ਼ਾਨ ਨੂੰ ਬਣਾਈ ਰੱਖਦੇ ਹੋਏ ਡਾਕਟਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਜਨਤਕ ਭਲਾਈ ਨੂੰ ਤਰਜ਼ੀਹ ਦੇਣਗੇ |