25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪ੍ਰੀਤਮ ਕੌਰ ਦਰਗਾਬਾਦ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

ਪਿੰਡ ਦਰਗਾਬਾਦ ਵਿਖੇ ਸਰਦਾਰਨੀ ਪ੍ਰੀਤਮ ਕੌਰ ਨਮਿਤ ਹੋਏ ਸ਼ਰਧਾਂਜਲੀ ਸਮਾਗਮ 'ਚ ਡਾ. ਸ਼ਿਵ ਸਿੰਘ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ | ਤਸਵੀਰ : ਨਾਗਰਾ <br/> 18-02-2026
ਕੋਟਲੀ ਸੂਰਤ ਮੱਲ੍ਹੀ, 17 ਫਰਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦਰਗਾਬਾਦ ਦੇ ਉੱਘੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਹਰਦਿਆਲ ਸਿੰਘ ਭੱਟੀ, ਗੁਰਚਰਨ ਸਿੰਘ ਭੱਟੀ ਤੇ ਐਕਸੀਅਨ ਹਰਜਿੰਦਰ ਸਿੰਘ ਭੱਟੀ ਦੇ ਮਾਤਾ ਸਰਦਾਰਨੀ ਪ੍ਰੀਤਮ ਕੌਰ, ਜਿਨ੍ਹਾਂ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ, ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸ਼ਰਧਾਂਜਲੀ ਸਮਾਗਮ ਹੋਇਆ, ਜਿਸ 'ਚ ਭਾਈ ਅਜੀਤ ਸਿੰਘ ਦੇ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ | ਉਪਰੰਤ ਡਾਕਟਰ ਸਿਵ ਸਿੰਘ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਰਦਾਰਨੀ ਪ੍ਰੀਤਮ ਕੌਰ ਦੇ ਪਰਿਵਾਰਕ ਜੀਵਨ ਤੇ ਸਿੱਖ ਰਹਿਤ ਮਰਿਯਾਦਾ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਸਰਦਾਰਨੀ ਪ੍ਰੀਤਮ ਕੌਰ ਨੂੰ ਸ਼ਰਧਾਂਜ਼ਲੀਆਂ ਭੇਟ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਤੇ ਸਾਬਕਾ ਮੰਤਰੀ ਸ: ਸੁੱਚਾ ਸਿੰਘ ਲੰਗਾਹ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ, ਚੇਅਰਮੈਨ ਬੂਟਾ ਸਿੰਘ ਅਠਵਾਲ, ਡਾ. ਸ਼ਿਵਕਰਨ ਸਿੰਘ ਕਾਹਲੋਂ, ਜਸਬੀਰ ਸਿੰਘ ਕਾਹਲੋਂ, ਬੱਗਾ ਸਿੰਘ ਕੈਨੇਡਾ, ਸੁਰਿੰਦਰਪਾਲ ਸਿੰਘ ਲੱਕੀ ਦਰਗਾਬਾਦ, ਹਰਭਜਨ ਸਿੰਘ ਸੂਰੀ, ਪਿ੍ੰਸੀਪਲ ਸੋਨੀਆ ਮਹਾਜਨ, ਸੁੱਖ ਸਠਿਆਲਾ, ਦੀਦਾਰ ਸਿੰਘ ਦੋਲੋਵਾਲ, ਬਾਬਾ ਬਲਜੀਤ ਸਿੰਘ ਦਰਗਾਬਾਦ, ਧਰਮਪਾਲ ਕੋਟਲੀ, ਅਮਰੀਕ ਸਿੰਘ ਦਰਗਾਬਾਦ, ਜਸਵੰਤ ਸਿੰਘ ਚੀਨੀ, ਸਰਵਨ ਸਿੰਘ ਲੁਕਮਾਨੀਆਂ, ਨੰਬਰਦਾਰ ਹਰਭਜਨ ਸਿੰਘ ਮਲਕਪੁਰ, ਸਤਨਾਮ ਸਿੰਘ ਦਰਗਾਬਾਦ, ਰਣਜੀਤ ਸਿੰਘ ਭੱਟੀ, ਐਡਵੋਕੇਟ ਦਵਿੰਦਰ ਸਿੰਘ ਔਜਲਾ, ਜਤਿੰਦਰ ਸਿੰਘ ਭੁੱਲਰ, ਜਸਬੀਰ ਸਿੰਘ ਭਗਵਾਨਪੁਰ, ਸਤਨਾਮ ਸਿੰਘ ਭਗਵਾਨਪੁਰ, ਮੇਹਰਬਾਨ ਸਿੰਘ ਮੰਮਣ, ਗੁਰਦੀਪ ਸਿੰਘ ਕਾਹਲੋਂ ਭਾਗੋਵਾਲ, ਗੁਰਮੁੱਖ ਸਿੰਘ ਭਾਗੋਵਾਲ, ਪਰਮਿੰਦਰ ਸਿੰਘ ਭਿੱਡਾ ਰਣਸੀਕਾ, ਸੁੱਖਰਾਜ ਸਿੰਘ ਸੁੱਖਾ ਚਾਕਾਂਵਾਲੀ, ਅਮਰੀਕ ਸਿੰਘ ਭਗਵਾਨਪੁਰ, ਡਾ. ਸੁਖਵਿੰਦਰ ਸਿੰਘ ਰੰਧਾਵਾ, ਮਾਸਟਰ ਹਰਜੀਤ ਸਿੰਘ ਰੰਧਾਵਾ, ਇੰਸਪੈਕਟਰ ਬਾਬਾ ਰੁਪਿੰਦਰਜੀਤ ਸਿੰਘ ਦਰਗਾਬਾਦ, ਸਰਬਜੀਤ ਸਿੰਘ ਦਰਗਾਬਾਦ, ਰਵਿੰਦਰ ਸਿੰਘ ਕੋਟਲੀ, ਕੁਲਵੰਤ ਸਿੰਘ ਭੁੱਲਰ, ਅੰਮਿਤ ਟੇ੍ਰਡਰ ਕੰਪਨੀ ਗੁਰਦਾਸਪੁਰ, ਪ੍ਰੋ. ਜਗਜੀਤ ਸਿੰਘ ਜਲੰਧਰ, ਪਿ੍ੰਸੀਪਲ ਸਤਨਾਮ ਸਿੰਘ ਬਟਾਲਾ, ਪ੍ਰਵੀਨ ਸਿੰਘ ਬਟਾਲਾ, ਅਯੋਧ ਸਿੰਘ ਬਟਾਲਾ, ਗੁਰਮੀਤ ਸਿੰਘ ਭੁੱਲਰ, ਲਖਵਿੰਦਰ ਸਿੰਘ ਢਿੱਲਵਾਂ, ਬਲਦੇਵ ਮਸੀਹ ਦਰਗਾਬਾਦ, ਪੂਰਨ ਸਿੰਘ ਆਦਿ ਵਿਅਕਤੀਆਂ ਨੇ ਪਰਿਵਾਰ ਦਾ ਹਮਦਰਦੀ ਪ੍ਰਗਟ ਕੀਤੀ | ਆਈਆਂ ਸੰਗਤਾਂ ਦਾ ਹਰਦਿਆਲ ਸਿੰਘ ਗਾਂਧੀ ਨੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੰਗ ਮੇਲੇ 'ਚ ਪੈਦਲ ਯਾਤਰਾ 'ਚ ਸ਼ਾਮਿਲ ਸੰਗਤਾਂ ਦੀ ਸਹੂਲਤ ਲਈ ਤਿਆਰੀਆਂ ਜ਼ੋਰਾਂ 'ਤੇ - ਬਾਬਾ ਸੁਖਦੇਵ ਸਿੰਘ ਬੇਦੀ ਅਗਲੀ ਖ਼ਬਰ ਡਾ. ਕੁੰਵਰ ਆਰਿਆਮਨ ਸਿੰਘ ਨੂੰ ਪ੍ਰਧਾਨ ਤੇ ਡਾ. ਉਦੈ ਰਸਵਾਨ ਨੂੰ ਆਈ.ਐਮ.ਏ. ਪਠਾਨਕੋਟ ਸ਼ਾਖਾ ਦਾ ਸਕੱਤਰ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।