ਪਠਾਨਕੋਟ, 17 ਫਰਵਰੀ (ਸੰਧੂ)-ਅੱਜ ਪਠਾਨਕੋਟ ਬਲੱਡ ਡੋਨਰ ਐਂਡ ਵੈਲਫੇਅਰ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਨਵ- ਨਿਯੁਕਤ ਚੇਅਰਮੈਨ ਸੌਰਭ ਬਹਿਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਚੇਅਰਮੈਨ ਸੌਰਭ ਬਹਿਲ ਨੂੰ ਇਕ ਗੁਲਦਸਤਾ ਭੇਟ ਕੀਤਾ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ | ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਨਿਲ ਕੁਮਾਰ ਨੇ ਚੇਅਰਮੈਨ ਸੌਰਭ ਬਹਿਲ ਨੂੰ ਇਕ ਦੂਰਦਰਸ਼ੀ ਤੇ ਸਕਾਰਾਤਮਿਕ ਸੋਚ ਵਾਲਾ ਵਿਅਕਤੀ ਦੱਸਿਆ | ਉਨ੍ਹਾਂ ਦੀ ਯੋਗ ਅਗਵਾਈ ਤੇ ਮਾਰਗ ਦਰਸ਼ਨ ਵਿਚ ਪਠਾਨਕੋਟ ਸ਼ਹਿਰ ਵਿਚ ਰੁਕੇ ਹੋਏ ਵਿਕਾਸ ਪ੍ਰੋਜੈਕਟ ਨਾ ਸਿਰਫ਼ ਗਤੀ ਪ੍ਰਾਪਤ ਕਰਨਗੇ ਬਲਕਿ ਬੁਨਿਆਦੀ ਢਾਂਚੇ ਵਿਚ ਵੀ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲਣਗੇ | ਇਸ ਮੌਕੇ ਆਕਾਸ਼ ਸ਼ਰਮਾ, ਆਨੰਦ ਸ਼ਰਮਾ, ਮਨੀਸ਼ ਮਹਾਜਨ, ਵਿਜੇ ਭਗਤ, ਅਸ਼ੋਕ ਕੁਮਾਰ ਤੇ ਕਈ ਹੋਰ ਪਤਵੰਤਿਆਂ ਨੇ ਚੇਅਰਮੈਨ ਸੌਰਭ ਬਹਿਲ ਦਾ ਸਵਾਗਤ ਕੀਤਾ ਅਤੇ ਸ਼ਹਿਰ ਦੀ ਬਿਹਤਰੀ ਲਈ ਆਪਣੇ ਸੁਝਾਅ ਸਾਂਝੇ ਕੀਤੇ | ਚੇਅਰਮੈਨ ਸੌਰਭ ਬਹਿਲ ਨੇ ਸੰਸਥਾ ਦਾ ਧੰਨਵਾਦ ਕੀਤਾ |