ਧਾਰਕਲਾਂ, 17 ਫਰਵਰੀ (ਨਰੇਸ਼ ਪਠਾਨੀਆ)-ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਪੰਜਾਬ ਸਵਰਨ ਸਿੰਘ ਸਲਾਰੀਆ ਨੇ ਅੱਜ ਪਿੰਡ ਦੁਨੇਰਾ, ਪਤਰਾਲਵਾਂ, ਸਾਰਟੀ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਤੇ ਲੋਕਾਂ ਨਾਲ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ | ਉਸ ਤੋਂ ਬਾਅਦ ਉਹ ਫੰਗੋਤਾ, ਚਿੱਬੜ 'ਚ ਸਥਿਤ ਟਿੱਕਰਾਂ ਵਾਲੀ ਮਾਤਾ ਮੰਦਿਰ ਪਹੁੰਚੇ ਤੇ ਆਪਣੀ ਹਾਜ਼ਰੀ ਲਗਾ ਕੇ ਭੰਡਾਰੇ ਵਿਚ ਪਹੁੰਚ ਕੇ ਲੰਗਰ ਛਕਿਆ | ਇਸ ਮੌਕੇ ਦੁਨੇਰਾ ਵਿਖੇ ਟੈਕਸੀ ਯੂਨੀਅਨ ਮੈਂਬਰ ਅਤੇ ਪਾਰਟੀ ਵਰਕਰ ਯੋਗੇਸ਼ ਸ਼ਰਮਾ, ਅਸ਼ਵਨੀ ਸ਼ਰਮਾ ਸਾਰਟੀ, ਬਲਾਕ ਪ੍ਰਧਾਨ ਰਾਜਪੂਤ ਕਲਿਆਣ ਬੋਰਡ ਧਾਰ ਬਲਾਕ ਸਾਜਨ, ਸਾਹਿਲ ਪਠਾਨੀਆ, ਕੋਮਲ ਸ਼ਰਮਾ, ਸੋਹਨ ਪਠਾਨੀਆ ਅਤੇ ਅਰੁਣ ਸ਼ਰਮਾ ਆਦਿ ਮੌਜੂਦ ਸਨ |