25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਿੱਧ ਬਾਬਾ ਬਨਖੰਡੀ ਨਾਥ ਧਾਮ 'ਚ ਸਤ ਚੰਡੀ ਮਹਾਰੁਦਰ ਯੱਗ ਤੇ ਮੂਰਤੀ ਸਥਾਪਨਾ ਸਮਾਗਮ <br/>

ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਬਾਬਾ ਬਨਖੰਡੀ ਨਾਥ ਧਾਮ ਵਿਖੇ ਨਤਮਸਤਕ ਹੁੰਦੇ ਹੋਏ | ਤਸਵੀਰ: ਸੰਜੀਵ ਗੁਪਤਾ <br/> 18-02-2026
ਘਰੋਟਾ, 17 ਫਰਵਰੀ (ਸੰਜੀਵ ਗੁਪਤਾ)-ਸਿੱਧ ਬਾਬਾ ਬਨਖੰਡੀ ਨਾਥ ਧਾਮ ਝੜੋਲੀ ਵਿਚ ਕਰਵਾਏ ਸਤ ਚੰਡੀ ਮਹਾਰੁਦਰ ਯੱਗ ਤੇ ਮੂਰਤੀ ਸਥਾਪਨਾ ਸਮਾਗਮ ਦੌਰਾਨ ਸਾਬਕਾ ਮੰਤਰੀ ਤੇ ਵਿਧਾਇਕ ਅਰੁਣਾ ਚੌਧਰੀ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਅਸ਼ੋਕ ਚੌਧਰੀ ਵੀ ਮੌਜੂਦ ਸਨ | ਮੰਦਿਰ 'ਚ ਮੱਥਾ ਟੇਕਣ ਉਪਰੰਤ ਵਿਧਾਇਕਾ ਅਰੁਣਾ ਚੌਧਰੀ ਨੇ ਸਮਾਗਮ ਦੇ ਸੰਚਾਲਕ ਯੋਗੀ ਨਰਾਇਣ ਨਾਥ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਅਜਿਹੇ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਦੀ ਬਹੁਤ ਲੋੜ ਹੈ | ਉਨ੍ਹਾਂ ਬਾਬਾ ਬਨਖੰਡੀ ਨਾਥ ਧਾਮ ਦੀ ਪ੍ਰਾਚੀਨਤਾ ਅਤੇ ਮਹੱਤਤਾ 'ਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਇਸ ਪਵਿੱਤਰ ਸਥਾਨ ਨਾਲ ਹਜ਼ਾਰਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ |ਇਸ ਦੌਰਾਨ ਸੰਚਾਲਕ ਯੋਗੀ ਨਰਾਇਣ ਨਾਥ ਨੇ ਮੰਦਿਰ ਟਰੱਸਟ ਵਲੋਂ ਚੱਲ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਤੇ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ |

ਪਿਛਲੀ ਖ਼ਬਰ ਆਰੀਆ ਮਹਿਲਾ ਮਹਾਵਿਦਿਆਲਿਆ ਦੇ ਕਾਮਰਸ ਵਿਭਾਗ ਵਲੋਂ ਕਰਵਾਇਆ ਸੈਮੀਨਾਰ <br/> ਅਗਲੀ ਖ਼ਬਰ ਕਟਾਰੂਚੱਕ ਨੇ ਪਿੰਡ ਸਹਾਰਨਪੁਰ ਨਜ਼ਦੀਕ ਬਣਾਈ ਜਾਣ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।