25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਆਰੀਆ ਮਹਿਲਾ ਮਹਾਵਿਦਿਆਲਿਆ ਦੇ ਕਾਮਰਸ ਵਿਭਾਗ ਵਲੋਂ ਕਰਵਾਇਆ ਸੈਮੀਨਾਰ <br/>

ਸਮਾਗਮ 'ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨਾਲ ਪਿ੍ੰਸੀਪਲ ਡਾ. ਗੁਰਮੀਤ ਕੌਰ ਤੇ ਹੋਰ | ਤਸਵੀਰ: ਸੰਧੂ <br/> 18-02-2026
ਪਠਾਨਕੋਟ, 17 ਫਰਵਰੀ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਦੇ ਕਾਮਰਸ ਵਿਭਾਗ ਵਲੋਂ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਕਾਮਰਸ ਵਿਭਾਗ ਦੀ ਮੁਖੀ ਪ੍ਰੋ: ਕੁਸੁਮ ਰਾਜਪੂਤ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਮੁੱਖ ਵਿਸ਼ਾ ਯੁਕਤੀ ਇਨੋਵੇਸ਼ਨ ਰਿਪੋਜ਼ਟਰੀ ਸੀ, ਜਿਸ 'ਚ ਸਬੰਧਿਤ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਉਨ੍ਹਾਂ ਨੇ ਇਸ ਵਿਸ਼ੇ 'ਤੇ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਤੇ ਇਸ ਦੇ ਲਾਭਾਂ ਬਾਰੇ ਦੱਸਿਆ | ਯੁਕਤੀ ਨੈਸ਼ਨਲ ਇਨੋਵੇਸ਼ਨ ਰਿਪੋਜ਼ਟਰੀ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਪ੍ਰਦਾਨ ਕੀਤਾ ਗਿਆ | ਇਕ ਮਹੱਤਵਪੂਰਨ ਡਿਜ਼ੀਟਲ ਪਲੇਟਫ਼ਾਰਮ ਹੈ, ਜਿਸ ਦਾ ਉਦੇਸ਼ ਦੇਸ਼ ਭਰ 'ਚ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਕਸਿਤ ਕਰਨਾ ਤੇ ਉਨ੍ਹਾਂ ਨੂੰ ਖੋਜ ਤੇ ਤਕਨੀਕੀ ਵਿਚਾਰਾਂ ਨਾਲ ਉਤਸ਼ਾਹਿਤ ਕਰਨਾ ਹੈ | ਇਸ ਪਲੇਟਫ਼ਾਰਮ ਰਾਹੀਂ ਕੀਤੀ ਗਈ ਖੋਜ ਭਵਿੱਖ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀ ਹੈ | ਇਸ ਮੌਕੇ ਪ੍ਰੋ: ਸ਼ਿਲਪਾ ਭਗਤ, ਪ੍ਰੋ: ਪੂਰਨਿਮਾ ਪੁਰੀ, ਪ੍ਰੋ: ਸੋਨਮ, ਪ੍ਰੋ: ਰਾਧਿਕਾ ਅਤੇ ਪ੍ਰੋ: ਲਿਵਾਂਸੀ ਸੋਨੀਆ ਮੌਜੂਦ ਸਨ |

ਪਿਛਲੀ ਖ਼ਬਰ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਭੇਟ ਅਗਲੀ ਖ਼ਬਰ ਸਿੱਧ ਬਾਬਾ ਬਨਖੰਡੀ ਨਾਥ ਧਾਮ 'ਚ ਸਤ ਚੰਡੀ ਮਹਾਰੁਦਰ ਯੱਗ ਤੇ ਮੂਰਤੀ ਸਥਾਪਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।