25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਵਿਖੇ ਪ੍ਰਾਰਥਨਾ ਸਭਾ ਦਾ ਆਯੋਜਨ <br/>

ਅਜੀਤ ਡੈਸਕ 18-02-2026
ਸ਼ਾਹਪੁਰ ਕੰਢੀ, 17 ਫਰਵਰੀ (ਰਣਜੀਤ ਸਿੰਘ)-ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਵਿਖੇ ਐਮ.ਡੀ. ਪਿ੍ਆ ਸਲਹੋਤਾ ਤੇ ਸੈਕਟਰੀ ਪਿ੍ੰਸ ਮਸੀਹ ਦੀ ਅਗਵਾਈ ਹੇਠ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਜਿਸ 'ਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ 'ਚ ਕਾਲਜ ਦੀਆਂ ਵਿਦਿਆਰਥਣਾਂ ਸਿਮਰਨ, ਸ਼ੈਲੀ ਤੇ ਅਮਨ ਦਾ ਜਨਮ ਦਿਨ ਕੇਟ ਕੱਟ ਕੇ ਮਨਾਇਆ ਗਿਆ | ਬਾਊ ਮੁਨੱਵਰ ਮਸੀਹ ਨੇ ਦੱਸਿਆ ਕਿ ਇਹ ਕਾਲਜ ਲੜਕੀਆਂ ਦਾ ਕਾਲਜ ਹੈ | ਜਦੋਂ ਵੀ ਕਿਸੇ ਲੜਕੀ ਦਾ ਜਨਮ ਦਿਨ ਆਉਂਦਾ ਹੈ ਤਾਂ ਉਸ ਦੇ ਜਨਮ ਦਿਨ ਨੰੂ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ 'ਚ ਲੜਕਿਆਂ ਦੇ ਬਰਾਬਰ ਯੋਗਦਾਨ ਪਾ ਰਹੀਆਂ ਹਨ | ਲੜਕੀਆਂ ਦੇ ਜਨਮ ਦਿਨ ਵੀ ਲੜਕਿਆਂ ਦੇ ਜਨਮ ਦਿਨ ਵਾਂਗ ਮਨਾਉਣੇ ਚਾਹੀਦੇ ਹਨ | ਇਸ ਪ੍ਰੋਗਰਾਮ 'ਚ ਵਿਸ਼ਵ ਸ਼ਾਂਤੀ ਤੇ ਆਪਸੀ ਭਾਈਚਾਰੇ ਲਈ ਪ੍ਰਾਰਥਨਾ ਕੀਤੀ ਗਈ | ਇਸ ਮੌਕੇ ਮੈਡਮ ਰਚਨਾ, ਨਗਮਾ ਦੇਵੀ, ਕਿਰਨ, ਚਾਹਤ, ਕੋਮਲ, ਵਿਜੇ ਅਤੇ ਸ਼ਾਲਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਾਲੇ ਦੇ ਨਿਰਮਾਣ ਨੂੰ ਲੈ ਕੇ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਵੰਡੀ 10 ਕਰੋੜ ਦੀ ਮੁਆਵਜ਼ਾ ਰਾਸ਼ੀ-ਕਟਾਰੂਚੱਕ <br/>... ਅਗਲੀ ਖ਼ਬਰ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।