25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਾਲੇ ਦੇ ਨਿਰਮਾਣ ਨੂੰ ਲੈ ਕੇ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਵੰਡੀ 10 ਕਰੋੜ ਦੀ ਮੁਆਵਜ਼ਾ ਰਾਸ਼ੀ-ਕਟਾਰੂਚੱਕ <br/>

ਚੈੱਕ ਵੰਡਦੇ ਹੋਏ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਤੇ ਪੰਡਾਲ 'ਚ ਹਾਜ਼ਰ ਇਲਾਕੇ ਦੇ ਕਿਸਾਨ | ਤਸਵੀਰ: ਰਾਜ ਕੁਮਾਰੀ <br/> 18-02-2026
ਨਰੋਟ ਮਹਿਰਾ, 17 ਫਰਵਰੀ (ਰਾਜ ਕੁਮਾਰੀ)-ਨਹਿਰੀ ਪਾਣੀ ਦੇ ਨਾਲ ਫਸਲਾਂ ਦੀ ਸਿੰਜਾਈ ਕਰਨ ਦੇ ਉਦੇਸ਼ ਨਾਲ ਜੋ ਨਾਲਾ (ਖਾਲ) ਗੁਲਪੁਰ ਸਿੰਬਲੀ ਤੋਂ ਕੱਢਿਆ ਜਾ ਰਿਹਾ ਹੈ | ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ ਤੇ ਅੱਜ ਜਿਨ੍ਹਾਂ ਲੋਕਾਂ ਦੀ ਜ਼ਮੀਨ ਇਸ ਪ੍ਰੋਜੈਕਟ ਦੇ ਅੰਦਰ ਆਈ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਬਣਦੀ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ ਹਨ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਧਲੌਰੀਆ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਰਕੇਸ਼ ਮੀਨਾ ਐਸ.ਡੀ.ਐਮ. ਪਠਾਨਕੋਟ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸਰਪੰਚ ਧਲੌਰੀਆ ਵਰਿੰਦਰ ਕੁਮਾਰ, ਸਰਪੰਚ ਡਿਬਕੂ ਰਵਿੰਦਰ ਕੁਮਾਰ, ਐਸ.ਡੀ.ਓ. ਇਰੀਗੇਸ਼ਨ ਮੋਹਿਤ ਕੁਮਾਰ, ਜੇ.ਈ. ਇਰੀਗੇਸ਼ਨ ਕੌਸ਼ਲ ਕੁਮਾਰ, ਹੇਮ ਰਾਜ ਮੈਂਬਰ ਪੰਚਾਇਤ ਕਟਾਰੂਚੱਕ, ਭੁਪਿੰਦਰ ਸਿੰਘ ਮੈਂਬਰ ਪੰਚਾਇਤ ਕਟਾਰੂਚੱਕ, ਰੋਹਿਤ ਠਾਕੁਰ, ਪਿਆਰਾ ਸਿੰਘ, ਗੁਰਮੀਤ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਯੂ.ਬੀ.ਡੀ.ਸੀ. ਨਹਿਰ ਵਿਚੋਂ ਨਿਕਲਣ ਵਾਲਾ ਨਾਲਾ ਜੋ ਕਿ ਕਰੀਬ ਸੱਤ ਅੱਠ ਪਿੰਡਾਂ ਦੇ ਨਾਲ ਸਬੰਧਿਤ ਹੈ | ਜਿਸ ਨੂੰ ਗੁਲਪੁਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ |

ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦਾ ਕਿਸਾਨ ਹੋਇਆ ਖ਼ੁਸ਼ਹਾਲ-ਸ਼ਿੰਦਾ <br/> ਅਗਲੀ ਖ਼ਬਰ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਵਿਖੇ ਪ੍ਰਾਰਥਨਾ ਸਭਾ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।