ਧਾਰਕਲਾਂ, 17 ਫਰਵਰੀ (ਨਰੇਸ਼ ਪਠਾਨੀਆ)-ਪਿੰਡ ਦੁਨੇਰਾ ਉਪਰਲਾ ਵਿਖੇ ਸ਼ਿਵ ਮੰਦਿਰ 'ਚ ਸ਼ਿਵਰਾਤਰੀ ਦੇ ਸਬੰਧ 'ਚ ਲੰਗਰ ਦਾ ਆਯੋਜਨ ਕੀਤਾ ਗਿਆ | ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਭਜਨ ਕੀਰਤਨ ਤੋਂ ਬਾਅਦ ਲੰਗਰ ਛਕਿਆ | ਭਾਰੀ ਗਿਣਤੀ 'ਚ ਲੋਕਾਂ ਨੇ ਆ ਕੇ ਆਪਣੀ ਹਾਜ਼ਰ ਲਗਾਈ | ਇਸ ਮੌਕੇ ਮੰਦਿਰ ਕਮੇਟੀ ਦੇ ਮੈਂਬਰ ਬਿਸ਼ਨ ਸੂਦਨ, ਭੂਸ਼ਨ ਸ਼ਰਮਾ, ਤਿਲਕ, ਅਰੁਣ ਪਠਾਨੀਆ, ਮਹਾਸ਼ੂ ਰਾਮ, ਰਜਤ ਮਹਾਜਨ, ਮੋਹਿਤ ਸ਼ਰਮਾ, ਬੌਬੀ ਪਠਾਨੀਆ, ਅਨਿਲ ਸੂਦਨ ਅਤੇ ਰਜਤ ਲਾਡੂ ਆਦਿ ਹਾਜ਼ਰ ਸਨ |