ਪਠਾਨਕੋਟ, 17 ਫਰਵਰੀ (ਵਿਨੋਦ)-ਨਗਰ ਨਿਗਮ ਵਲੋਂ ਸੈਨਾ ਦੇ ਹਜ਼ਾਰ ਗੱਜ ਦੇ ਦਾਇਰੇ ਵਿਚ ਆਉਣ ਵਾਲੀਆਂ ਦੋ ਕਮਰਸ਼ੀਅਲ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਪਠਾਨਕੋਟ ਦੇ ਏ.ਟੀ.ਪੀ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੈਨਾ ਦੇ ਹਜ਼ਾਰ ਗੱਜ ਦੇ ਦਾਇਰੇ ਵਿਚ ਨਗਰ ਨਿਗਮ ਵਲੋਂ ਕੰਸਟਰੱਕਸ਼ਨ 'ਤੇ ਰੋਕ ਲਗਾਈ ਗਈ ਹੈ | ਇਸ ਦੇ ਬਾਵਜੂਦ ਜਿਨ੍ਹਾਂ ਲੋਕਾਂ ਵਲੋਂ ਗੈਰ ਕਾਨੂੰਨੀ ਤੌਰ 'ਤੇ ਕੰਸਟਰੱਕਸ਼ਨ ਕੀਤੀ ਜਾ ਰਹੀ ਹੈ, ਸਮੇਂ-ਸਮੇਂ 'ਤੇ ਨਗਰ ਨਿਗਮ ਵਲੋਂ ਉਨ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ | ਜਿਸ ਤਹਿਤ ਡਲਹੌਜ਼ੀ ਰੋਡ ਨੇੜੇ ਸੈਨਾ ਦੇ ਹਜ਼ਾਰ ਗਜ ਦੇ ਦਾਇਰੇ ਵਿਚ ਆਉਣ ਵਾਲੀਆਂ ਦੋ ਕਮਰਸ਼ੀਅਲ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅੱਗੇ ਵੀ ਨਗਰ ਨਿਗਮ ਵਲੋਂ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ |