ਮਾਧੋਪੁਰ, 27 ਫਰਵਰੀ (ਮਹਿਰਾ)-ਜੰਮੂ ਰਾਸ਼ਟਰੀ ਰਾਜ ਮਾਰਗ ਸਥਿਤ ਭਾਰਤ ਪੈਟਰੋਲੀਅਮ ਨੇ ਮਾਧੋਪੁਰ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਸਾਲਾਨਾ ਲੰਗਰ ਦਾ ਆਯੋਜਨ ਕੀਤਾ | ਵੱਡੀ ਗਿਣਤੀ 'ਚ ਸਥਾਨਕ ਨਿਵਾਸੀਆਂ ਤੇ ਰਾਹਗੀਰਾਂ ਨੇ ਲੰਗਰ ਵਿਚ ਹਿੱਸਾ ਲਿਆ | ਪਹਿਲਾਂ ਕੰਚਨ ਪੂਜਾ ਕੀਤੀ ਗਈ | ਜਿਸ ਤੋਂ ਬਾਅਦ ਲੰਗਰ ਵਰਤਾਇਆ ਗਿਆ | ਮਾਧੋਪੁਰ ਤੋਂ ਬਲਾਕ ਸੰਮਤੀ ਮੈਂਬਰ ਹਰੀਸ਼ ਕੁਮਾਰ ਸੰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਲੰਗਰ ਵਿਚ ਯੋਗਦਾਨ ਪਾਇਆ | ਇਸ ਮੌਕੇ ਸਤੀਸ਼ ਮਹਾਜਨ, ਡਿੰਪਲ, ਰਾਜ ਕੁਮਾਰ, ਬੱਬੂ, ਦਰਸ਼ਨ, ਸ਼ੰਮੀ, ਸਾਬਾ, ਬੱਬਲੂ ਆਦਿ ਮੌਜੂਦ ਸਨ |