28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਨੇ 121ਵਾਂ ਰੋਟਰੀ ਸੰਸਥਾਪਕ ਦਿਵਸ ਮਨਾਇਆ

ਅਜੀਤ ਡੈਸਕ 28-02-2026
ਪਠਾਨਕੋਟ, 27 ਫਰਵਰੀ (ਸੰਧੂ)-ਰੋਟਰੀ ਇੰਟਰਨੈਸ਼ਨਲ ਦੇ 121ਵੇਂ ਸਥਾਪਨਾ ਦਿਵਸ ਮੌਕੇ ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਦੇ ਪ੍ਰਧਾਨ ਨਵਨੀਤ ਮਰਵਾਹ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ 'ਚ ਰੋਟਰੀ ਦੇ ਸਮਾਜ ਸੇਵਾ, ਮਾਨਵਤਾਵਾਦੀ ਕਦਰਾਂ-ਕੀਮਤਾਂ ਤੇ ਭਾਈਚਾਰਕ ਵਿਕਾਸ ਵਿਚ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰਾਂ ਨੇ ਕੇਕ ਕੱਟਿਆ ਤੇ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾਉਣ ਦਾ ਪ੍ਰਣ ਲਿਆ | ਪ੍ਰੋਗਰਾਮ ਵਿਚ ਨਵਨੀਤ ਮਰਵਾਹ, ਨਿਖਿਲ ਲੂਥਰਾ, ਸੁਖਦੀਪ ਅਹੂਜਾ, ਵਿਨੈ ਜੋਸ਼ੀ, ਅਜੀਤ ਸਿੰਘ ਹਾਂਡਾ, ਸੌਰਭ ਬਹਿਲ ਅਤੇ ਰਾਜੀਵ ਆਨੰਦ ਮੌਜੂਦ ਸਨ | ਉਨ੍ਹਾਂ ਨੇ ਰੋਟਰੀ ਇੰਟਰਨੈਸ਼ਨਲ ਦੇ 121 ਸਾਲਾਂ ਦੇ ਸੇਵਾ ਸਫ਼ਰ 'ਤੇ ਚਾਨਣਾ ਪਾਇਆ ਤੇ ਸਮਾਜ ਪ੍ਰਤੀ ਸੰਗਠਨ ਦੀ ਵਚਨਬੱਧਤਾ ਨੂੰ ਦੁਹਰਾਇਆ | ਪ੍ਰਧਾਨ ਨਵਨੀਤ ਮਰਵਾਹ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਨੇ ਸਿੱਖਿਆ, ਸਿਹਤ, ਸੈਨੀਟੇਸ਼ਨ ਅਤੇ ਸਮਾਜਿਕ ਉੱਨਤੀ ਦੇ ਖੇਤਰਾਂ 'ਚ ਵਿਸ਼ਵ ਪੱਧਰ 'ਤੇ ਸ਼ਾਨਦਾਰ ਕੰਮ ਕੀਤਾ ਹੈ |
ਪਿਛਲੀ ਖ਼ਬਰ ਅਰਸ਼ਦੀਪ ਸਿੰਘ ਲੁਬਾਣਾ ਨੇ ਬਤੌਰ ਐਸ.ਡੀ.ਐਮ. ਪਠਾਨਕੋਟ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਮਹਾਂ ਸ਼ਿਵਰਾਤਰੀ ਮੌਕੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।