28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਿਡਨੀ 'ਚ ਇਕੋ ਰਾਤ 12 ਕਾਰੋਬਾਰਾਂ ਤੋਂ ਚੋਰੀ

ਅਜੀਤ ਡੈਸਕ 28-02-2026
ਸਿਡਨੀ, 27 ਫਰਵਰੀ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਵੈਸਟਰਨ ਇਲਾਕੇ ਦਾ ਪੋਂਡ, ਕਿੰਗਜ਼ ਲੈਗਲੀਂ ਤੇ ਸਟੈਨਹੋਪ 'ਚ 23 ਫਰਵਰੀ ਦੀ ਰਾਤ ਇਕ ਯੋਜਨਾ ਤਹਿਤ ਤੋੜ ਫੋੜ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ | ਜਿਨ੍ਹਾਂ ਵਿਚ ਇਕੋ ਰਾਤ 12 ਛੋਟੇ ਕਾਰੋਬਾਰ ਨਿਸ਼ਾਨਾ ਬਣੇ | ਦਾ ਪੋਂਡਜ ਸੋਪਿੰਗ ਸੈਂਟਰ ਵਿਚ ਸਥਿਤ 'ਦ ਇੰਡੀਅਨ ਬਾਜ਼ਾਰ, ਗੌਂਗ ਚਾ, ਲੀਫ਼ ਕੇਫੈ, ਓਲੀਵਰ ਬਰਾਊਨ ਅਤੇ ਇਕ ਕਬਾਬ ਸ਼ਾਪ ਸਮੇਤ ਕਈ ਦੁਕਾਨਾਂ ਦੇ ਸ਼ੀਸ਼ੇ ਤੋੜ ਕੇ ਅੰਦਰੋਂ ਨਕਦੀ ਤੇ ਸਮਾਨ ਚੋਰੀ ਕੀਤਾ ਗਿਆ | ਇਸ ਤੋਂ ਇਲਾਵਾ ਕਿੰਗਜ਼ ਲੈਂਗਲੀ 'ਚ ਸ਼ੈਫ ਕੈਫੇ, ਇਕ ਪੀਜ਼ਾ ਸ਼ਾਪ, ਆਇਸਕ੍ਰੀਮ ਸ਼ਾਪ ਤੇ ਗੋਕੁਲ ਧਾਮ ਨੂੰ ਨੁਕਸਾਨ ਪਹੁੰਚਾਇਆ ਗਿਆ | ਸਟੈਨਹਾਪ ਗਾਰਡਨ 'ਚ ਹਵੇਲੀ ਰੈਸਟੋਰੈਟ, ਇਕ ਚਾਈਨੀਜ਼ ਰੈਸਟੋਰੈਂਟ ਤੇ ਪੀਜ਼ਾ ਸ਼ਾਪ ਵੀ ਇਸ ਵਾਰਦਾਤ ਦਾ ਸ਼ਿਕਾਰ ਬਣੇ | ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਆਮ ਘਟਨਾ ਨਹੀਂ, ਸਗੋਂ ਪੂਰੀ ਤਰ੍ਹਾਂ ਯੋਜਨਾਬੱਧ ਜੁਰਮ ਹੈ | ਇਕੋ ਰਾਤ ਵਿਚ ਵੱਖ-ਵੱਖ ਇਲਾਕਿਆਂ ਵਿਚ ਇਸ ਤਰ੍ਹਾਂ ਦੀ ਕਾਰਵਾਈ ਨੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ | ਧਿਆਨਯੋਗ ਹੈ ਕਿ ਕੁਝ ਦਿਨ ਪਹਿਲਾਂ ਗਲੈਨਵੁੱਡ ਵਿਚ ਵੀ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ | ਹੁਣ ਤਾਜ਼ਾ ਵਾਰਦਾਤਾਂ ਤੋਂ ਬਾਅਦ ਸਥਾਨਕ ਨਿਵਾਸੀਆਂ ਵਿਚ ਡਰ ਤੇ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ | ਭਾਈਚਾਰੇ ਵੱਲੋਂ ਸਥਾਨਕ ਸੰਸਦ ਮੈਂਬਰ ਨੂੰ ਸੰਬੋਧਨ ਕਰਦਿਆਂ ਸਵਾਲ ਉਠਾਇਆ ਗਿਆ ਹੈ ਕਿ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਕਿਹੜੇ ਠੋਸ ਕਦਮ ਚੁੱਕੇ ਜਾ ਰਹੇ ਹਨ | ਛੋਟੇ ਵਪਾਰੀਆਂ ਨੇ ਮੰਗ ਕੀਤੀ ਹੈ ਕਿ ਇਲਾਕਿਆਂ ਵਿਚ ਪੁਲਿਸ ਪਹਿਰਾ ਵਧਾਇਆ ਜਾਵੇ |

ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਮੌਕੇ ਲੰਗਰ ਲਗਾਇਆ ਅਗਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਬੁੱਤ ਨਾਲ ਛੇੜ ਛਾੜ ਕਰਨ ਵਾਲਾ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।