28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਬੁੱਤ ਨਾਲ ਛੇੜ ਛਾੜ ਕਰਨ ਵਾਲਾ ਗਿ੍ਫ਼ਤਾਰ <br/>

ਸਾਬਕਾ ਪ੍ਰਧਾਨ ਮੰਤਰੀ ਸਰ ਵਿੰਸਟਨ ਚਰਚਿਲ ਦੇ ਬੁੱਤ 'ਤੇ ਲਿਖੇ ਨਾਅਰੇ | ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ <br/> 28-02-2026
ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਸੰਸਦ ਦੇ ਸਾਹਮਣੇ ਪਾਰਲੀਮੈਂਟ ਸੁਕੇਅਰ 'ਚ ਸਥਿਤ ਸਾਬਕਾ ਪ੍ਰਧਾਨ ਮੰਤਰੀ ਸਰ ਵਿੰਸਟਨ ਚਰਚਿਲ ਦੇ ਬੁੱਤ 'ਤੇ ਨਾਅਰੇ ਲਿਖ ਕੇ ਛੇੜ ਛਾੜ ਕਰਨ ਵਾਲਾ 38 ਸਾਲਾ ਵਿਅਕਤੀ ਨੂੰ ਮੈਟਰੋਪੋਲੀਟਨ ਪੁਲਿਸ ਨੇ ਨਸਲੀ ਅਪਰਾਧ ਦੇ ਸ਼ੱਕ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਹੈ | ਪਾਰਲੀਮੈਂਟ ਸਕੁਏਅਰ 'ਚ ਕਾਂਸੀ ਦੇ ਬੁੱਤ 'ਤੇ ਲਾਲ ਰੰਗ ਨਾਲ ਫ਼ਲਸਤੀਨ 'ਚ ਚੱਲ ਰਹੀ ਹਿੰਸਾ ਬਾਰੇ ਲਿਖਿਆ ਗਿਆ ਹੈ ਜਿਸ 'ਚ 'ਨਸਲਕੁਸ਼ੀ ਬੰਦ ਕਰੋ' ਤੇ 'ਫ਼ਰੀ ਫ਼ਲਸਤੀਨ' ਵਰਗੇ ਨਾਅਰੇ ਲਿਖੇ ਗਏ | ਗਿ੍ਫ਼ਤਾਰੀ ਉਪਰੰਤ ਮੂਰਤੀ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ | ਗ੍ਰੇਟਰ ਲੰਡਨ ਅਥਾਰਿਟੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਰ ਵਿੰਸਟਨ ਚਰਚਿਲ ਦੇ ਬੁੱਤ ਨਾਲ ਹੋਈ ਇਸ ਭੰਨਤੋੜ ਤੋਂ ਹੈਰਾਨ ਹਾਂ ਤੇ ਰੰਗਾਂ ਨੂੰ ਜਲਦੀ ਤੋਂ ਜਲਦੀ ਹਟਾਉਣ ਦਾ ਕੰਮ ਚੱਲ ਰਿਹਾ ਹੈ | ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਬੁੱਤ ਦੀ ਪਹਿਲਾਂ ਵੀ ਕਈ ਵਾਰ ਭੰਨਤੋੜ ਕੀਤੀ ਜਾ ਚੁੱਕੀ ਹੈ |

ਪਿਛਲੀ ਖ਼ਬਰ ਸਿਡਨੀ 'ਚ ਇਕੋ ਰਾਤ 12 ਕਾਰੋਬਾਰਾਂ ਤੋਂ ਚੋਰੀ ਅਗਲੀ ਖ਼ਬਰ ਬੋਦਲ ਘਰਾਣੇ ਦੇ ਉਸਤਾਦ ਅਵਤਾਰ ਸਿੰਘ ਬੋਦਲ ਦਾ ਸਿਡਨੀ 'ਚ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।