28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਬੋਦਲ ਘਰਾਣੇ ਦੇ ਉਸਤਾਦ ਅਵਤਾਰ ਸਿੰਘ ਬੋਦਲ ਦਾ ਸਿਡਨੀ 'ਚ ਵਿਸ਼ੇਸ਼ ਸਨਮਾਨ

ਅਜੀਤ ਡੈਸਕ 28-02-2026
ਸਿਡਨੀ, 27 ਫਰਵਰੀ (ਹਰਕੀਰਤ ਸਿੰਘ ਸੰਧਰ)-ਬੋਦਲ ਘਰਾਣੇ ਨਾਲ ਸੰਬੰਧਿਤ ਪ੍ਰਸਿੱਧ ਕੀਰਤਨੀ ਉਸਤਾਦ ਅਵਤਾਰ ਸਿੰਘ ਬੋਦਲ ਤੇ ਉਨ੍ਹਾਂ ਦੇ ਜਥੇ ਦਾ ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਭਾਵੁਕ ਮਾਹÏਲ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੰਗਤ ਵੱਲੋਂ ਲੰਮੇ ਸਮੇਂ ਤੋਂ ਇੱਛਾ ਜਤਾਈ ਜਾ ਰਹੀ ਸੀ ਕਿ ਬੋਦਲ ਘਰਾਣੇ ਦੇ ਕਿਸੇ ਮਹਾਨ ਕੀਰਤਨੀਏ ਨੂੰ ਗੁਰੂ ਘਰ ਸੱਦਿਆ ਜਾਵੇ | ਸੰਗਤ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਉਸਤਾਦ ਅਵਤਾਰ ਸਿੰਘ ਬੋਦਲ ਤਿੰਨ ਮਹੀਨੇ ਲਈ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨ ਆਏ ਤੇ ਆਪਣੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸੈਕਟਰੀ ਸਰਦਾਰ ਮਹਿੰਗਾ ਸਿੰਘ ਖੱਖ ਨੇ ਦੱਸਿਆ ਕਿ ਬੋਦਲ ਘਰਾਣੇ ਦੀ ਕੀਰਤਨ ਪਰੰਪਰਾ ਸਦਾ ਤੋਂ ਹੀ ਗੁਰਮਤਿ ਸੰਗੀਤ ਦੀ ਅਨਮੋਲ ਵਿਰਾਸਤ ਰਹੀ ਹੈ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨਾਲ ਗੁਰੂ ਘਰ ਦਾ ਆਤਮਕ ਮਾਹÏਲ ਹੋਰ ਵੀ ਪ੍ਰਫੁੱਲਤ ਹੋਇਆ | ਇਸ ਦÏਰਾਨ ਭਾਈ ਸਿਮਰਨਜੀਤ ਸਿੰਘ ਤੇ ਭਾਈ ਹਰਪਾਲ ਸਿੰਘ ਨੇ ਵੀ ਉਹਨਾਂ ਨਾਲ ਸੇਵਾ ਨਿਭਾਈ | ਅੰਤਿਮ ਵਿਦਾਇਗੀ ਸਮੇਂ ਗੁਰਦੁਆਰਾ ਮੈਨੇਜਰ ਸਰਦਾਰ ਪਿ੍ਤਪਾਲ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਸਤਾਦਾਂ ਦੀ ਸੰਗਤ ਬਹੁਤ ਵੱਡਾ ਸੌਭਾਗ ਹੈ ਤੇ ਉਨ੍ਹਾਂ ਦੇ ਕੀਰਤਨ ਨੇ ਕਈਆਂ ਨੂੰ ਗੁਰੂ ਨਾਲ ਜੋੜਿਆ ਹੈ | ਮÏਕੇ 'ਤੇ ਸੰਗਤ ਦੇ ਪ੍ਰਤਿਨਿਧੀਆਂ ਵਜੋਂ ਭਾਈ ਅਮਰੀਕ ਸਿੰਘ ਤੇ ਭਾਈ ਗੁਰਨਾਮ ਸਿੰਘ ਨੇ ਵੀ ਉਸਤਾਦ ਅਵਤਾਰ ਸਿੰਘ ਬੋਦਲ ਜੀ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਭੇਂਟ ਕਰਕੇ ਆਪਣਾ ਪਿਆਰ ਅਤੇ ਆਦਰ ਪ੍ਰਗਟਾਇਆ |



ਪਿਛਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਬੁੱਤ ਨਾਲ ਛੇੜ ਛਾੜ ਕਰਨ ਵਾਲਾ ਗਿ੍ਫ਼ਤਾਰ <br/> ਅਗਲੀ ਖ਼ਬਰ ਪੰਥਕ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੀ ਚੁੱਪ ਪੰਥ ਲਈ ਸਹੀ ਨਹੀਂ-ਇੰਟਰਨੈਸ਼ਨਲ ਪੰਥਕ ਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।