28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

'ਮੇਰੀ ਰਸੋਈ ਸਕੀਮ ਯੋਜਨਾ' ਦਾ 40 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ-ਨਰੇਸ਼ ਸੈਣੀ

ਅਜੀਤ ਡੈਸਕ 28-02-2026
ਤਾਰਾਗੜ੍ਹ, 27 ਫਰਵਰੀ (ਸੋਹਨ ਲਾਲ)-ਰਾਜ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਨੀਲੇ ਕਾਰਡ ਧਾਰਕਾਂ ਨੂੰ 'ਮੇਰੀ ਰਸੋਈ ਯੋਜਨਾ' ਹੇਠ ਦਿੱਤੇ ਜਾਣ ਵਾਲੇ ਰਾਸ਼ਨ 'ਚ ਮਹੱਤਵਪੂਰਨ ਵਿਸਥਾਰ ਕੀਤਾ ਹੈ | ਹੁਣ ਲਾਭਪਾਤਰੀਆਂ ਨੂੰ ਕਣਕ ਦੇ ਨਾਲ-ਨਾਲ ਪੰਜ ਹੋਰ ਅਤਿ ਜ਼ਰੂਰੀ ਪਦਾਰਥ ਵੀ ਉਪਲਬਧ ਕਰਵਾਏ ਜਾਣਗੇ | ਜਿਸ ਨਾਲ ਮਹਿੰਗਾਈ ਦੇ ਦੌਰ 'ਚ ਘਰੇਲੂ ਰਸੋਈ ਦਾ ਖ਼ਰਚ ਘਟੇਗਾ ਤੇ ਪੋਸ਼ਣ ਪੱਧਰ 'ਚ ਵੀ ਸੁਧਾਰ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ ਨੇ ਆਪਣੇ ਗ੍ਰਹਿ ਤਾਰਾਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਹ ਕਦਮ ਆਮ ਲੋਕਾਂ ਵਿਸ਼ੇਸ਼ ਕਰਕੇ ਜ਼ਰੂਰਤਮੰਦ ਪਰਿਵਾਰਾਂ ਦੀ ਰਸੋਈ ਮਜ਼ਬੂਤ ਕਰਨ ਤੇ ਮਹਿੰਗਾਈ ਤੋਂ ਰਾਹਤ ਦੇਣ ਵੱਲ ਇਕ ਇਤਿਹਾਸਿਕ ਫ਼ੈਸਲਾ ਹੈ | ਇਸ ਯੋਜਨਾ ਨਾਲ ਰਾਜ ਦੇ ਲਗਭਗ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ |
ਪਿਛਲੀ ਖ਼ਬਰ ਸਰਕਾਰੀ ਮਾਡਲ ਸਕੂਲ ਆਰ.ਐਸ.ਡੀ. ਵਿਖੇ ਕੰਪਿਊਟਰ ਤੇ ਇੰਟਰ ਐਕਟਿਵ ਪੈਨਲ ਲਗਾਏ ਜਾਣਗੇ-ਪਿ੍ੰਸੀਪਲ ਅਰੁਣਾ ਕੁਮਾਰੀ ਅਗਲੀ ਖ਼ਬਰ ਅਰਸ਼ਦੀਪ ਸਿੰਘ ਲੁਬਾਣਾ ਨੇ ਬਤੌਰ ਐਸ.ਡੀ.ਐਮ. ਪਠਾਨਕੋਟ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।