28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਰਕਾਰੀ ਮਾਡਲ ਸਕੂਲ ਆਰ.ਐਸ.ਡੀ. ਵਿਖੇ ਕੰਪਿਊਟਰ ਤੇ ਇੰਟਰ ਐਕਟਿਵ ਪੈਨਲ ਲਗਾਏ ਜਾਣਗੇ-ਪਿ੍ੰਸੀਪਲ ਅਰੁਣਾ ਕੁਮਾਰੀ

ਅਜੀਤ ਡੈਸਕ 28-02-2026
ਸ਼ਾਹਪੁਰ ਕੰਢੀ, 27 ਫਰਵਰੀ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਮੰਤਵ ਨਾਲ ਸ਼ੁਰੂ ਕੀਤੇ ਪੋ੍ਰੋਗਰਾਮ 'ਡਿਜ਼ੀਟਲ ਕ੍ਰਾਂਤੀ' ਤਹਿਤ ਰਣਜੀਤ ਸਾਗਰ ਡੈਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਕੰਪਿਊਟਰ ਤੇ ਇੰਟਰ ਪੈਨਲ ਲਗਾਏ ਜਾ ਰਹੇ ਹਨ | ਇਹ ਜਾਣਕਾਰੀ ਪਿ੍ੰਸੀਪਲ ਅਰੁਨਾ ਕੁਮਾਰੀ ਤੇ ਪ੍ਰੋਜੈਕਟ ਕੋਆਰਡੀਨੇਟਰ ਰਾਜੀਵ ਗੁਪਤਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਡਿਜ਼ੀਟਲ ਹੈ | ਸਾਰੇ ਵਿਦਿਆਰਥੀਆਂ ਨੰੂ ਸਮਰੱਥ ਬਣਾਉਣਾ ਸਮੇਂ ਦੀ ਲੋੜ ਹੈ | ਜਿਸ ਤਹਿਤ ਪੰਜਾਬ ਸਰਕਾਰ ਵਲੋਂ ਯੋਗ ਉਪਰਾਲੇ ਕਰਦੇ ਹੋਏ ਲਗਭਗ 5012 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਲਗਭਗ 3694 ਹਾਈ ਸਕੂਲਾਂ 'ਚ ਇੰਟਰ ਐਕਟਿਵ ਪੈਨਲ ਸਥਾਪਤ ਕੀਤੇ ਜਾ ਰਹੇ ਹਨ | ਇਸੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਪੈਨਲ ਲਗਾਏ ਜਾ ਰਹੇ ਹਨ | ਹੁਣ ਉਪਕਰਨਾਂ ਦੀ ਸਫ਼ਲਤਾ ਪੂਰਵਕ ਸਥਾਪਨਾ ਤੋਂ ਬਾਅਦ ਇੰਸਟਾਲੇਸ਼ਨ ਸੈਲੀਬ੍ਰੇਸ਼ਨ ਕਰਨਗੇ ਨਾ ਕਿ ਸਿਰਫ਼ ਹਾਰਡਵੇਅਰ ਅਨਬਾਕਸਿੰਗ | ਉਨ੍ਹਾਂ ਦੱਸਿਆ ਕਿ ਸਕੂਲ 'ਚ ਪਹਿਲਾ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਐਲ.ਈ.ਡੀ. ਸਕਰੀਨ 'ਤੇ ਪ੍ਰੋਜੈਕਟਰ ਲਗਾਏ ਗਏ ਹਨ | ਜਿਸ ਨਾਲ ਸਿੱਖਿਆ ਨੰੂ ਡਿਜ਼ੀਟਲ ਪ੍ਰਣਾਲੀ ਨਾਲ ਜੋੜਿਆ ਗਿਆ ਹੈ | ਇਸ ਪੈਨਲ ਦੇ ਲੱਗ ਜਾਣ ਨਾਲ ਸਿੱਖਿਆ ਹੋਰ ਪ੍ਰਭਾਵਸ਼ਾਲੀ ਬਣ ਜਾਵੇਗੀ | ਸਕੂਲ ਦੇ ਆਈ.ਸੀ.ਟੀ. ਪ੍ਰੋਜੈਕਟ ਇੰਟਰ ਐਕਟਿਵ ਫਲੈਟ ਪੈਨਲ ਇੰਸਟਾਲੇਸ਼ਨ ਕੋਆਰਡੀਨੇਟਰ ਰਾਜੀਵ ਗੁਪਤਾ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਅਨਬਾਕਸਿੰਗ ਇਕ ਅਧਿਕਾਰਤ ਟੈਕਨੀਸ਼ੀਅਨ ਦੀ ਮੌਜੂਦਗੀ ਕੀਤੀ ਜਾਵੇਗੀ ਤੇ ਇੰਸਟਾਲੇਸ਼ਨ ਪ੍ਰਕਿਰਿਆ ਉਸ ਦਿਨ ਤੋਂ ਸ਼ੁਰੂ ਹੋ ਜਾਵੇਗੀ | ਇਸ ਮੌਕੇ ਵਿਜੇ ਭਾਰਤੀ, ਸੀਮਾ ਸ਼ਰਮਾ, ਸੀਮਾ ਪਰਾਸ਼ਰ, ਆਰਤੀ ਸ਼ਰਮਾ, ਸੰਜੀਵ ਕੁਮਾਰ ਅਤੇ ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟੈਕਨੀਸ਼ੀਅਨ ਮਹਿੰਦਰ ਪਾਲ ਨੂੰ ਦਿੱਤੀ ਨਿੱਘੀ ਵਿਦਾਇਗੀ ਅਗਲੀ ਖ਼ਬਰ 'ਮੇਰੀ ਰਸੋਈ ਸਕੀਮ ਯੋਜਨਾ' ਦਾ 40 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ-ਨਰੇਸ਼ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।