28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਟੈਕਨੀਸ਼ੀਅਨ ਮਹਿੰਦਰ ਪਾਲ ਨੂੰ ਦਿੱਤੀ ਨਿੱਘੀ ਵਿਦਾਇਗੀ

ਅਜੀਤ ਡੈਸਕ 28-02-2026
ਪਠਾਨਕੋਟ, 27 ਫਰਵਰੀ (ਵਿਨੋਦ)-ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਕੱਤਰ ਅਤੇ ਬਰਾਂਚ ਹਾਈਡਰੌਲਿਕ ਰਿਸਰਚ ਸੈਂਟਰ ਮਲਿਕਪੁਰ ਦੇ ਜਨਰਲ ਸਕੱਤਰ, ਲੈਬ ਟੈਕਨੀਸ਼ੀਅਨ ਮਹਿੰਦਰ ਪਾਲ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਖੋਜ ਅਧਿਕਾਰੀ ਸੰਜੀਵ ਖੇਤਰਪਾਲ ਵਿਸ਼ੇਸ਼ ਮਹਿਮਾਨ ਸਨ | ਯੂਨੀਅਨ ਦੇ ਅਧਿਕਾਰੀਆਂ ਤੇ ਸਟਾਫ਼ ਨੇ ਯੂਨੀਅਨ ਵਲੋਂ ਮਹਿੰਦਰ ਪਾਲ ਨੂੰ ਤੋਹਫ਼ੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਖੋਜ ਅਧਿਕਾਰੀ ਸੰਜੀਵ ਖੇਤਰਪਾਲ ਨੇ ਕਿਹਾ ਕਿ ਮਹਿੰਦਰ ਪਾਲ ਨੇ ਵਿਭਾਗ ਨੂੰ 38 ਸਾਲ ਸ਼ਾਨਦਾਰ ਸੇਵਾ ਦਿੱਤੀ ਹੈ | ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਮਲਿਕਪੁਰ ਬਰਾਂਚ ਦੇ ਪ੍ਰਧਾਨ ਅਸ਼ੋਕ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਕੁਮਾਰ, ਸੂਬਾ ਆਗੂ ਪ੍ਰੇਮ ਕੁਮਾਰ, ਜ਼ਿਲ੍ਹਾ ਚੇਅਰਮੈਨ ਹਰਪਾਲ ਸਿੰਘ, ਸੁਭਾਸ਼ ਚੰਦਰ, ਸਰਪ੍ਰਸਤ ਨੇਕਰਾਜ, ਮਾਧੋਪੁਰ ਬਰਾਂਚ ਦੇ ਪ੍ਰਧਾਨ ਰਾਜੇਸ਼ ਲਵਲੀ, ਨਰਿੰਦਰ ਕੁਮਾਰ, ਅਰਜਨ ਕੁਮਾਰ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸ਼ਰਾਬ ਘੁਟਾਲੇ ਦੇ ਨਾਂਅ 'ਤੇ ਲਗਾਏ ਗਏ ਦੋਸ਼ ਰਾਜਨੀਤਕ ਦੁਰਭਾਵਨਾ ਤੋਂ ਪ੍ਰੇਰਿਤ ਸਨ-ਵਿਭੂਤੀ ਸ਼ਰਮਾ ਅਗਲੀ ਖ਼ਬਰ ਸਰਕਾਰੀ ਮਾਡਲ ਸਕੂਲ ਆਰ.ਐਸ.ਡੀ. ਵਿਖੇ ਕੰਪਿਊਟਰ ਤੇ ਇੰਟਰ ਐਕਟਿਵ ਪੈਨਲ ਲਗਾਏ ਜਾਣਗੇ-ਪਿ੍ੰਸੀਪਲ ਅਰੁਣਾ ਕੁਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।