19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਡਤ ਮੋਹਨ ਲਾਲ ਕਾਲਜ ਦੇ ਬਾਨੀ ਉਪਕਾਰ ਕ੍ਰਿਸ਼ਨ ਸ਼ਰਮਾ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 01-03-2026
ਫ਼ਤਹਿਗੜ੍ਹ ਚੂੜੀਆਂ, 28 ਫਰਵਰੀ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਕਾਲਜ ਦੇ ਬਾਨੀ ਤੇ ਸਾਬਕਾ ਪ੍ਰਧਾਨ ਸ੍ਰੀ ਉਪਕਾਰ ਕਿ੍ਸ਼ਨ ਸ਼ਰਮਾ ਦਾ ਜਨਮ-ਦਿਨ ਧੂਮਧਾਮ ਨਾਲ ਮਨਾਇਆ ਗਿਆ | ਇਸ ਦਿਨ ਕਾਲਜ ਵਿਚ ਮੁਫ਼ਤ ਡੈਂਟਲ ਤੇ ਜਨਰਲ ਚੈਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਸੰਤ ਸੇਵਕ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਤੋਂ ਡਾ. ਰਾਜਬੀਰ ਸਿੰਘ (ਜਨਰਲ ਡਾਕਟਰ) ਤੇ ਡਾ. ਸੁਖਪ੍ਰੀਤ ਸਿੰਘ ਡੈਂਟਿਸਟ ਨੇ ਕਾਲਜ ਵਿਦਿਆਰਥਣਾਂ ਤੇ ਪੰਡਤ ਮੋਹਨ ਲਾਲ ਗਲੋਬਲ ਸਕੂਲ ਦੇ ਬੱਚਿਆਂ ਦਾ ਚੈੱਕਅਪ ਕੀਤਾ ਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ | ਇਸ ਦਿਨ ਕਾਲਜ ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਕਾਲਜ ਦੀਆਂ 6 ਵਿਦਿਆਰਥਣਾਂ ਨੂੰ ਸ੍ਰੀ ਉਪਕਾਰ ਕ੍ਰਿਸ਼ਨ ਸ਼ਰਮਾ ਦੇ ਜਨਮ ਦਿਨ ਮੌਕੇ ਵਜ਼ੀਫ਼ਾ ਚੈੱਕ ਭੇਟ ਕੀਤੇ | ਇਸ ਮੌਕੇ ਕਾਲਜ ਵਿਚ ਇਕ ਛੋਟਾ ਜਿਹਾ ਬਗੀਚਾ ਤਿਆਰ ਕੀਤਾ ਗਿਆ ਤੇ ਵੱਖ-ਵੱਖ ਫੁਲਦਾਰ ਬੂਟੇ ਲਗਾਏ ਗਏ | ਕਾਲਜ ਦੀ ਵਿਦਿਆਰਥਣ ਨੇ ਭਾਵ-ਪੂਰਤ ਭਾਸ਼ਣ ਜ਼ਰੀਏ ਸ੍ਰੀ ਉਪਕਾਰ ਕ੍ਰਿਸ਼ਨ ਸ਼ਰਮਾ ਨੂੰ ਕਾਲਜ ਦੇ ਰੂਪ ਵਿਚ ਲਗਾਏ ਗਏ ਬਾਗ ਲਈ ਧੰਨਵਾਦ ਕਿਹਾ | ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਕਿਹਾ ਕਿ ਅਸੀਂ ਇਸ ਜਨਮ ਦਿਵਸ ਮੌਕੇ ਇਹੀ ਪ੍ਰਣ ਕਰਦੇ ਹਾਂ ਕਿ ਹਮੇਸ਼ਾ ਉਨ੍ਹਾਂ ਦੀ ਉਚੀ-ਸੁੱਚੀ ਸੋਚ ਤੇ ਵਿਦਿਆ ਪ੍ਰਤੀ ਉਨ੍ਹਾਂ ਦੀ ਹਾਂਮੁਖੀ ਸੋਚ 'ਤੇ ਪਹਿਰਾ ਦੇਵਾਂਗੇ ਤੇ ਇਲਾਕੇ ਵਿਚ ਕਾਲਜ ਨੂੰ ਉਚੇ ਮੁਕਾਮ 'ਤੇ ਲੈ ਕੇ ਜਾਵਾਂਗੇ | ਉਨ੍ਹਾਂ ਨੇ ਇਸ ਦਿਨ ਦੇ ਸਾਰੇ ਪ੍ਰਬੰਧਾਂ ਲਈ ਡਾ. ਰਸ਼ਮੀ ਸ਼ਰਮਾ, ਪ੍ਰੋ. ਦੀਪਿੰਦਰ ਕੌਰ, ਪ੍ਰੋ. ਪਰਮਿੰਦਰ ਕੌਰ ਤੇ ਪ੍ਰੋ. ਪਰਮਿੰਦਰ ਕੌਰ ਕਾਮਰਸ ਦੀ ਸ਼ਾਲਾਘਾ ਕੀਤੀ |
ਪਿਛਲੀ ਖ਼ਬਰ ਮੋਗਾ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਤੇ ਲੋਕਾਂ ਅੰਦਰ ਭਾਰੀ ਉਤਸ਼ਾਹ- ਐਡਵੋਕੇਟ ਰਾਜੂ ਪੰਡਿਤ ਅਗਲੀ ਖ਼ਬਰ ਡੀ.ਡੀ.ਆਈ. ਸਕੂਲ ਪਿੰਡੀ ਦੇ ਵੈਨ ਡਰਾਇਵਰਾਂ ਵਲੋਂ ਨਸ਼ਿਆਂ ਖਿਲਾਫ਼ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।