18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰਦੁਆਰਾ ਤਪ ਅਸਥਾਨ ਤਲਵੰਡੀ ਵਿਰਕ ਵਿਖੇ ਹੋਲੇ ਮਹੱਲੇ ਸੰਬੰਧੀ ਸਜਾਇਆ ਜਾਵੇਗਾ ਨਗਰ ਕੀਰਤਨ

ਅਜੀਤ ਡੈਸਕ 01-03-2026
ਤਿੱਬੜ, 28 ਫਰਵਰੀ (ਸੋਹਨ ਮਲਿਕ)-ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਵਤਾਰ ਸਿੰਘ ਜੀ ਚੈਰੀਟੇਬਲ ਸੁਸਾਇਟੀ ਵਲੋਂ ਹੋਲੇ ਮਹੱਲੇ ਦੇ ਸਬੰਧ 'ਚ ਗੁਰਦੁਆਰਾ ਤਪ ਅਸਥਾਨ ਕੁਟੀਆ ਸਾਹਿਬ ਨਹਿਰ ਕੰਢੇ ਪਿੰਡ ਤਲਵੰਡੀ ਵਿਰਕ ਵਿਖੇ ਗੁਰਮਤਿ ਸਮਾਗਮ 7 ਮਾਰਚ ਤੇ ਨਗਰ ਕੀਰਤਨ 8 ਮਾਰਚ ਨੂੰ ਸਜਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਪਾਹੜਾ ਤੇ ਭਾਈ ਨਿਰਮਲ ਸਿੰਘ ਕੋਟਲੀ ਨੇ ਦੱਸਿਆ ਕਿ 7 ਮਾਰਚ ਨੂੰ ਭਾਈ ਮੋਹਨ ਸਿੰਘ, ਭਾਈ ਗੁਰਵਿੰਦਰ ਸਿੰਘ ਤੇ ਕਵੀਸ਼ਰ ਹਰਪਾਲ ਸਿੰਘ ਕਲਾਨੌਰ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਜਦਕਿ ਗੁਰਦੁਆਰਾ ਤਪ ਅਸਥਾਨ ਤਲਵੰਡੀ ਵਿਰਕ ਤੋਂ ਵਿਸ਼ਾਲ ਨਗਰ ਕੀਰਤਨ 8 ਮਾਰਚ ਨੂੰ ਸਵੇਰੇ 9 ਵਜੇ ਆਰੰਭ ਹੋ ਕੇ ਬੱਬਰੀ ਨੰਗਲ, ਪੀਰ ਦੀ ਸੈਨ, ਪੁਰਾਣਾ ਧਾਰੀਵਾਲ ਤੋਂ ਹੁੰਦਾ ਹੋਇਆ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਨਤਮਸਤਕ ਹੋਣ ਉਪਰੰਤ ਮਾਲੀ ਸਰਾਂ, ਸੁਜਾਨਪੁਰ, ਭੁੰਬਲੀ, ਲਾਲਪੁਰ, ਤਿੱਬੜ, ਬਾਹੀਆਂ ਤੋਂ ਹੁੰਦਾ ਹੋਇਆ ਆਰੰਭਿਕ ਅਸਥਾਨ 'ਤੇ ਸਮਾਪਤ ਹੋਵੇਗਾ | ਇਸ ਮੌਕੇ ਗੁਰਮੇਜ ਸਿੰਘ, ਹਰਦੀਪ ਸਿੰਘ, ਅਮਰਬੀਰ ਸਿੰਘ, ਜਸਪਾਲ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਸ਼ੇਰਾ ਕੋਟਲੀ, ਪ੍ਰਭਜੀਤ ਸਿੰਘ ਢਿੱਲੋਂ, ਜਸਬੀਰ ਸਿੰਘ ਲਾਡਾ, ਕਾਬਲ ਸਿੰਘ ਤਲਵੰਡੀ ਵਿਰਕ, ਸ਼ਰਨਜੀਤ ਸਿੰਘ, ਸਿਮਰਪ੍ਰੀਤ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਨੂਰ ਹਸਪਤਾਲ ਕਾਦੀਆਂ ਵਿਚ ਮੁਫ਼ਤ ਫ਼ਾਇਬਰੋ ਸਕੈਨ ਕੈਂਪ ਲਗਾਇਆ ਅਗਲੀ ਖ਼ਬਰ ਸਯਨਾ ਪੱਥ ਫਾਊਾਡੇਸ਼ਨ ਵਲੋਂ ਬੀਤੇ ਦਿਨ ਵਾਪਰੇ ਪੁਲਿਸ ਮੁਕਾਬਲੇ ਨੂੰ ਸ਼ੱਕੀ ਕਰਾਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।