18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਿੰਨਰ ਸਮਾਜ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਆਇਆ ਅੱਗੇ

ਅਜੀਤ ਡੈਸਕ 01-03-2026
ਦੀਨਾਨਗਰ, 28 ਫਰਵਰੀ (ਸ਼ਾਮ ਸਿੰਘ ਘੁੰਮਣ)-ਲੰਘੇ ਬਰਸਾਤੀ ਸੀਜ਼ਨ ਦੌਰਾਨ ਦੀਨਾਨਗਰ ਦੇ ਸਰਹੱਦੀ ਖੇਤਰ ਵਿਚਆਏ ਭਿਆਨਕ ਹੜ੍ਹਾਂ ਕਾਰਨ ਹੋਈ ਬਰਬਾਦੀ ਮਗਰੋਂ ਕਿੰਨਰ ਸਮਾਜ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਤੇ ਹੁਣ ਕਿੰਨਰ ਸਮਾਜ ਨੇ ਪ੍ਰਭਾਵਿਤ ਪਰਿਵਾਰਾਂ ਲਈ 10 ਨਵੇਂ ਘਰ ਬਣਾ ਕੇ ਦੇਣ ਦਾ ਕੰਮ ਆਰੰਭਿਆ ਹੈ | ਆਲ ਇੰਡੀਆ ਕਿੰਨਰ ਸਮਾਜ ਵਲੋਂ ਸ਼ੁਰੂ ਕੀਤੇ ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਕਿੰਨਰ ਸਮਾਜ ਦੇ ਮੁਖੀ ਤੇ ਨਗਰ ਕੌਂਸਲ ਦੀਨਾਨਗਰ ਦੇ ਵਾਈਸ ਪ੍ਰਧਾਨ ਬਾਬਾ ਪ੍ਰਵੀਨ ਨੇ ਕਿਹਾ ਕਿ ਰਾਵੀ ਦਰਿਆ ਵਿਚ ਆਏ ਹੜ੍ਹਾਂ ਨੇ ਦੀਨਾਨਗਰ ਦੇ ਸਰਹੱਦੀ ਖੇਤਰ ਅੰਦਰ ਭਾਰੀ ਤਬਾਹੀ ਮਚਾਈ ਸੀ | ਹੁਣ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਦੇ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ 10 ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਘਰ ਬਣਾ ਕੇ ਦੇਣ ਦਾ ਟੀਚਾ ਮਿਥਿਆ ਹੈ ਤੇ ਇਹ ਦੱਸ ਨਵੇਂ ਘਰ ਜਦੋਂ ਤੱਕ ਬਣ ਤੇ ਤਿਆਰ ਨਹੀਂ ਹੋ ਜਾਂਦੇ, ਉਹ ਉਦੋਂ ਤੱਕ ਲਗਾਤਾਰ ਇਸ ਕੰਮ ਵਿਚ ਲੱਗੇ ਰਹਿਣਗੇ | ਮਹੰਤ ਪ੍ਰਵੀਨ ਬਾਬਾ ਨੇ ਦੱਸਿਆ ਕਿ ਕਿੰਨਰ ਭਾਈਚਾਰਾ ਸਿਰਫ਼ ਸ਼ੁੱਭ ਮੌਕਿਆਂ ਤੇ ਲੋਕਾਂ ਦੇ ਘਰਾਂ 'ਚ ਦਸਤਕ ਦੇਣ ਤੱਕ ਹੀ ਸੀਮਤ ਨਹੀਂ ਹੈ, ਸਗੋਂ ਹਰ ਸੰਕਟ ਦੀ ਘੜੀ 'ਚ ਆਪਣੇ ਸਮਾਜ ਦੇ ਨਾਲ ਖੜ੍ਹਾ ਹੈ | ਉਨ੍ਹਾਂ ਦੇ ਭਾਈਚਾਰੇ ਨੇ ਗ਼ਰੀਬ ਧੀਆਂ ਦੇ ਵਿਆਹ ਕਰਵਾਉਣ, ਲੋੜਵੰਦ ਬੱਚਿਆਂ ਦੀ ਸਿੱਖਿਆ 'ਚ ਮਦਦ ਕਰਨ, ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ, ਕੁਦਰਤੀ ਆਫ਼ਤਾਂ ਦੌਰਾਨ ਰਾਹਤ ਸਮੱੱਗਰੀ ਵੰਡਣ ਤੇ ਸਮਾਜਿਕ ਜਾਗਰੂਕਤਾ ਵਰਗੀਆਂ ਹਰ ਮੁਹਿੰਮਾਂ 'ਚ ਸਰਗਰਮ ਭੂਮਿਕਾ ਨਿਭਾਈ ਹੈ |
ਪਿਛਲੀ ਖ਼ਬਰ ਕੇਜਰੀਵਾਲ, ਸਿਸੋਦੀਆ ਤੇ ਹੋਰ ਸਾਥੀਆਂ ਦੇ ਬਰੀ ਹੋਣ 'ਤੇ ਪਾਰਟੀ 'ਚ ਖੁਸ਼ੀ ਦੀ ਲਹਿਰ-ਬਹਿਲ ਅਗਲੀ ਖ਼ਬਰ ਨੂਰ ਹਸਪਤਾਲ ਕਾਦੀਆਂ ਵਿਚ ਮੁਫ਼ਤ ਫ਼ਾਇਬਰੋ ਸਕੈਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।