02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੋਲੀ ਲੱਗਣ ਨਾਲ ਮਰੇ ਨੌਜਵਾਨ ਦੇ ਕਾਹਲੀ 'ਚ ਕੀਤੇ ਜਾ ਰਹੇ ਸਸਕਾਰ ਨੂੰ ਪੁਲਿਸ ਨੇ ਰੋਕਿਆ

ਅਜੀਤ ਡੈਸਕ 02-03-2026
ਦੀਨਾਨਗਰ, 1 ਮਾਰਚ (ਸ਼ਾਮ ਸਿੰਘ ਘੁੰਮਣ)-ਦੀਨਾਨਗਰ ਦੇ ਨਾਲ ਲੱਗਦੇ ਪਿੰਡ ਅਵਾਂਖਾ ਵਿਖੇ ਅੱਜ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਵਲੋਂ ਕਾਹਲੀ ਵਿਚ ਕੀਤੇ ਜਾ ਰਹੇ ਮਿ੍ਤਕ ਦੇ ਸਸਕਾਰ ਨੂੰ ਪੁਲਿਸ ਨੇ ਐਨ ਮੌਕੇ 'ਤੇ ਪਹੁੰਚ ਕੇ ਰੋਕ ਦਿੱਤਾ ਤੇ ਸਿਵੇ ਨੂੰ ਬੁਝਾਉਣ ਮਗਰੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਸਤਵੰਤ ਸਿੰਘ ਉਰਫ਼ ਹੈਪੀ (41) ਪੁੱਤਰ ਜਰਨੈਲ ਸਿੰਘ ਵਾਸੀ ਨਵੀਂ ਆਬਾਦੀ ਅਵਾਂਖਾ ਵਜੋਂ ਹੋਈ ਹੈ | ਹਾਲਾਂਕਿ ਪਰਿਵਾਰਕ ਮੈਂਬਰਾਂ ਵਲੋਂ ਘਟਨਾ ਨੂੰ ਖ਼ੁਦਕੁਸ਼ੀ ਕਿਹਾ ਜਾ ਰਿਹਾ ਹੈ ਅਤੇ ਘਟਨਾ ਬਾਰੇ ਬਹੁਤਾ ਕੁਝ ਕਹਿਣ ਨੂੰ ਤਿਆਰ ਨਹੀਂ ਹਨ ਪਰ ਕਾਹਲੀ ਵਿਚ ਕੀਤੇ ਜਾ ਰਹੇ ਸਸਕਾਰ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ | ਮਿਲੀ ਜਾਣਕਾਰੀ ਅਨੁਸਾਰ ਸਤਵੰਤ ਸਿੰਘ ਉਰਫ਼ ਹੈਪੀ ਦੀ ਮੌਤ ਬਾਅਦ ਦੁਪਹਿਰ ਪੌਣੇ ਕੁ ਚਾਰ ਵਜੇ ਦੇ ਕਰੀਬ ਹੋਣ ਮਗਰੋਂ ਪਰਿਵਾਰਕ ਮੈਂਬਰ ਕਰੀਬ ਪੌਣੇ ਘੰਟੇ ਬਾਅਦ ਹੀ ਸਾਢੇ ਕੁ ਚਾਰ ਵਜੇ ਦੇ ਕਰੀਬ ਮਿ੍ਤਕ ਦੇਹ ਨੂੰ ਸਸਕਾਰ ਲਈ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਲੈ ਗਏ | ਸਸਕਾਰ ਸ਼ੁਰੂ ਹੋਏ ਨੂੰ ਕੁਝ ਹੀ ਮਿੰਟ ਹੋਏ ਸਨ ਕਿ ਦੀਨਾਨਗਰ ਥਾਣੇ ਦੇ ਐਸ.ਐਚ.ਓ. ਅੰਮਿ੍ਤਪਾਲ ਵੀ ਭਾਰੀ ਪੁਲਿਸ ਬਲ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਬਲਦੇ ਸਿਵੇ ਨੂੰ ਬੁਝਾਉਣ ਮਗਰੋਂ ਮਿ੍ਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਬਟਾਲਾ ਦੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਖੇਡਾਂ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ–ਸੁਆਮੀ ਸੰਤ ਜਗਜੀਤ ਸਿੰਘ ਲੋਪੋ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।