ਬਟਾਲਾ, 1 ਮਾਰਚ (ਸਤਿੰਦਰ ਸਿੰਘ)-ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲਾ ਮੰਡੀ ਬਟਾਲਾ ਵਿਖੇ 9ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 10ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | 9ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਨ੍ਹਾਂ ਵਿਚ ਗੀਤ, ਨਾਚ ਤੇ ਮਨੋਰੰਜਕ ਨਾਟਕ ਸ਼ਾਮਲ ਸਨ | ਇਨ੍ਹਾਂ ਪ੍ਰਸਤੁਤੀਆਂ ਨੇ ਪੂਰੇ ਮਾਹੌਲ ਨੂੰ ਖੁਸ਼ੀ ਤੇ ਭਾਵੁਕਤਾ ਨਾਲ ਭਰ ਦਿੱਤਾ | ਪ੍ਰੋਗਰਾਮ ਦੌਰਾਨ ਕਈ ਖੇਡਾਂ ਵੀ ਕਰਵਾਈਆਂ ਗਈਆਂ | ਸਮਾਗਮ ਦੌਰਾਨ ਮਿਸ ਤੇ ਮਿਸਟਰ ਫ਼ੇਅਰਵੈਲ, ਮਿਸ ਡੀ.ਏ.ਵੀ., ਮਿਸਟਰ ਡੀ.ਏ.ਵੀ. ਆਦਿ ਖਿਤਾਬ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿਚ ਮਿਸ ਆਰਟਿਸਟ ਮਾਨਿਆ, ਮਿਸ ਮਿਊਜ਼ਿਕ ਆਰਟਿਸਟ ਪ੍ਰਗਤੀ, ਮਿਸ ਆਰਟਿਸਟ ਮੰਨਤ, ਮਿਸ ਫੇਅਰਵੈੱਲ ਜੈਸਿਕਾ, ਮਿਸਟਰ ਫੇਅਰਵੈੱਲ ਵਰਦਾਨ, ਮਿਸ ਡੀ.ਏ.ਵੀ. ਭਾਵਨਾ, ਮਿਸਟਰ ਡੀ.ਏ.ਵੀ. ਭਾਰਤ, ਮਿਸ ਚਾਰਮਿੰਗ ਆਸ਼ੀਮਾ ਤੇ ਮਿਸ ਸਿੰਸੀਅਰ ਪ੍ਰਤਿਗਿਆ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸਮਾਗਮ ਹੋਰ ਵੀ ਰੌਣਕਮਈ ਬਣ ਗਿਆ | ਪਿ੍ੰਸੀਪਲ ਸ਼੍ਰੀਮਤੀ ਰਿਚਾ ਮਹਾਜਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਸਕੂਲ ਤੇ ਸਮਾਜ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਹਾਜ਼ਰ ਸੀ |