01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਆਬਜ਼ਰਵਰ ਬਲਵਿੰਦਰ ਸਿੰਘ ਉਰਫ਼ ਸੋਨੂੰ ਬਾਜਵਾ ਵਲੋਂ ਪਿੰਡ ਬੱਬਰੀ ਨੰਗਲ ਵਿਖੇ ਮੀਟਿੰਗ

ਅਜੀਤ ਡੈਸਕ 02-03-2026
ਤਿੱਬੜ, 1 ਮਾਰਚ (ਸੋਹਨ ਮਲਿਕ)-ਪਿੰਡ ਬੱਬਰੀ ਨੰਗਲ ਵਿਖੇ ਸਰਪੰਚ ਸੁਖਦੇਵ ਕੌਰ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਅਬਜ਼ਰਵਰ ਬਲਵਿੰਦਰ ਸਿੰਘ ਉਰਫ਼ ਸੋਨੂੰ ਬਾਜਵਾ ਐਕਸ ਸਰਵਿਸਮੈਨ, ਸੁਖਦੇਵ ਸਿੰਘ ਡੇਹਰੀਵਾਲ ਤੇ ਮੋਹਨ ਲਾਲ ਬਲਾਕ ਪ੍ਰਧਾਨ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਅਬਜ਼ਰਵਰ ਬਲਵਿੰਦਰ ਸਿੰਘ ਨੇ ਪੇਂਡੂ ਵਿਕਾਸ ਤਹਿਤ ਚਰਚਾ ਕੀਤੀ ਤੇ ਸਰਕਾਰ ਦੀਆਂ ਪਿੰਡਾਂ ਪ੍ਰਤੀ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਉਪਰੰਤ ਪਿੰਡ 'ਚ ਹੋਏ ਵਿਕਾਸ ਦੀ ਛਾਣਬੀਣ ਕੀਤੀ | ਪਿੰਡ 'ਚ ਗ੍ਰਾਮ ਪੰਚਾਇਤ ਵਲੋਂ ਸੁਖਦੇਵ ਕੌਰ ਅਤੇ ਹਿੱਤਪਾਲ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਏ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਅਬਜ਼ਰਵਰ ਤੋਂ ਇਲਾਵਾ ਸਰਪੰਚ ਸੁਖਦੇਵ ਕੌਰ, ਹਿਤਪਾਲ ਸਿੰਘ ਬਲਾਕ ਪ੍ਰਧਾਨ, ਡਾ: ਸੋਨੂੰ ਮੈਂਬਰ ਪੰਚਾਇਤ, ਰਾਜਬੀਰ ਦਵਿੰਦਰ ਸਿੰਘ ਮੈਂਬਰ ਪੰਚਾਇਤ, ਗੀਤਾ ਰਾਣੀ ਮੈਂਬਰ ਪੰਚਾਇਤ, ਹਰਦੀਪ ਕੌਰ ਮੈਂਬਰ ਪੰਚਾਇਤ, ਕਸ਼ਮੀਰ ਕੌਰ ਮੈਂਬਰ ਪੰਚਾਇਤ, ਜੋਗਿੰਦਰ ਸਿੰਘ, ਰਛਪਾਲ ਸਿੰਘ, ਹਰਜਿੰਦਰ ਸਿੰਘ, ਮੰਗਲ ਦਾਸ, ਰਾਜਵਿੰਦਰ ਕੌਰ, ਰਾਜ ਰਾਣੀ ਅਤੇ ਜੀਤੋ ਆਦਿ ਹਾਜ਼ਰ ਸਨ | ਅਬਜ਼ਰਵਰ ਬਲਵਿੰਦਰ ਸਿੰਘ ਉਰਫ਼ ਸੋਨੂੰ ਬਾਜਵਾ ਵਲੋਂ ਮਾਨ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਮਾਨ ਸਰਕਾਰ ਦਾ ਸਾਥ ਦੇਣ ਦੀ ਮੰਗ ਕੀਤੀ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਹਰੇਕ ਵਲੰਟੀਅਰ ਦੇ ਮਾਣ ਸਨਮਾਨ ਲਈ ਵਚਨਬੱਧ-ਰਮਨ ਬਹਿਲ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਘਣੀਏ ਕੇ ਬਾਂਗਰ ਵਿਖੇ ਖੇਡ ਸਟੇਡੀਅਮ ਦਾ ਕੰਮ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।