ਅੱਚਲ ਸਾਹਿਬ, 1 ਮਾਰਚ (ਗੁਰਚਰਨ ਸਿੰਘ)- ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਸਾਲਾਨਾ ਖੇਡ ਮੇਲਾ ਪਿ੍ੰਸੀਪਲ ਬਲਜੀਤ ਕੌਰ ਘੁੰਮਣ ਦੀ ਅਗਵਾਈ ਹੇਠ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ | ਖੇਡ ਸਮਾਗਮ ਦੀ ਸ਼ੁਰੂਆਤ ਖੇਡ ਭਾਵਨਾ ਦੇ ਸੰਦੇਸ਼ ਨਾਲ ਹੋਈ | ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸਨ ਕੀਤਾ | ਖੇਡ ਮੇਲੇ ਦੌਰਾਨ ਦੌੜਾਂ, ਫੱੁਟਬਾਲ ਤੇ ਵਾਲੀਬਾਲ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਗਗਨਦੀਪ ਸਿੰਘ ਘੁੰਮਣ, ਡਾ. ਰਾਜਨਬੀਰ ਸਿੰਘ ਘੁਮਾਣ, ਸਕੂਲ ਮੁਖੀ ਪਿ੍ੰਸੀਪਲ ਬਲਜੀਤ ਕੌਰ ਘੁੰਮਣ ਨੇ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ | ਖੇਡ ਮੇਲੇ ਨੂੰ ਸਫਲ ਬਣਾਉਣ 'ਚ ਸਕੂਲ ਸਟਾਫ ਨਵਨੀਤ ਕੌਰ, ਕਿਰਨਪ੍ਰੀਤ ਕੌਰ, ਬਲਵਿੰਦਰ ਸਿੰਘ, ਸੁਮਨਪ੍ਰੀਤ ਕੌਰ ਘੁੰਮਣ, ਮਨਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਹਰਨੀਤ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ, ਸਤਿੰਦਰ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ | ਪਿ੍ੰਸੀਪਲ ਬਲਜੀਤ ਕੌਰ ਘੁੰਮਣ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ |