25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਅਦਾਲਤ ਵਲੋਂ ਬਰੀ ਕਰਨਾ ਸੱਚਾਈ ਦੀ ਵੱਡੀ ਜਿੱਤ-ਠੇਕੇਦਾਰ ਅਮਰਜੀਤ ਸਿੰਘ

ਅਜੀਤ ਡੈਸਕ 03-03-2026
ਪਠਾਨਕੋਟ, 2 ਮਾਰਚ (ਸੰਧੂ)- ਦਿੱਲੀ ਦੀ ਰਾਉਜ ਐਵੀਨਿਊ ਕੋਰਟ ਵਲੋਂ ਆਬਕਾਰੀ ਨੀਤੀ ਨਾਲ ਜੁੜੇ ਕਰੀਬ 4 ਸਾਲ ਪੁਰਾਣੇ ਸੀ.ਬੀ.ਆਈ. ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਸਾਰੇ 23 ਦੋਸ਼ੀਆਂ ਨੂੰ ਬਿਨਾਂ ਕਿਸੇ ਸ਼ਰਤ ਬਰੀ ਕਰਦਿਆਂ ਇਹ ਕਿਹਾ ਕਿ ਇਨ੍ਹਾਂ ਉੱਪਰ ਕਿਸੇ ਤਰ੍ਹਾਂ ਦੀ ਵੀ ਕੋਈ ਅਪਰਾਧਿਕ ਸਾਜ਼ਿਸ਼ ਜਾਂ ਫਿਰ ਅਪਰਾਧਿਕ ਮਨਸ਼ਾ ਨਾ ਤਾਂ ਦਿਖਾਈ ਦਿੱਤੀ ਤੇ ਨਾ ਹੀ ਸਾਬਤ ਹੁੰਦੀ ਹੈ | ਬਲਕਿ ਕੋਰਟ ਵਲੋਂ ਇਸ ਬੇਬੁਨਿਆਦ ਢੰਗ ਨਾਲ ਪੇਸ਼ ਕੀਤੇ ਗਏ ਇਸ ਮਾਮਲੇ 'ਤੇ ਸੀ.ਬੀ.ਆਈ. ਦੀ ਜਾਂਚ ਪ੍ਰਕਿਰਿਆ 'ਤੇ ਵੀ ਗੰਭੀਰ ਸਵਾਲ ਚੁੱਕੇ ਹਨ | ਇਸ ਮਾਮਲੇ ਵਿਚ ਕੋਰਟ ਵਲੋਂ 'ਆਪ' ਆਗੂਆਂ ਨੂੰ ਬਰੀ ਕਰਨ 'ਤੇ ਸੱਚਾਈ ਦੀ ਵੱਡੀ ਜਿੱਤ ਸਾਫ਼ ਦਿਖਾਈ ਦੇ ਰਹੀ ਹੈ | ਇਹ ਜਿੱਤ ਸਿਰਫ਼ ਆਮ ਆਦਮੀ ਪਾਰਟੀ ਦੀ ਹੀ ਨਹੀਂ ਬਲਕਿ ਇਹ ਜਿੱਤ ਹਰੇਕ ਸੱਚੇ ਤੇ ਇਮਾਨਦਾਰੀ ਨਾਲ ਚੱਲਣ ਵਾਲੇ ਵਿਅਕਤੀ ਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਦੇ ਐੱਸ.ਸੀ. ਵਿੰਗ ਦੇ ਮਾਝਾ ਜ਼ੋਨ ਇੰਚਾਰਜ ਠੇਕੇਦਾਰ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਸੁਣਾਇਆ ਗਿਆ ਇਹ ਫ਼ੈਸਲਾ ਇਹ ਦਰਸਾਉਂਦਾ ਹੈ ਕਿ ਸੱਚਾਈ ਨੂੰ ਕੋਈ ਵੀ ਰੋਕ ਨਹੀਂ ਸਕਦਾ, ਇਕ ਦਿਨ ਉਹ ਸਾਰਿਆਂ ਸਾਹਮਣੇ ਆ ਹੀ ਜਾਂਦੀ ਹੈ |
ਪਿਛਲੀ ਖ਼ਬਰ ਅਨੰਤ ਇਲੈਵਨ ਤੇ ਐੱਚ.ਡੀ. ਇਲੈਵਨ ਵਿਚਕਾਰ ਕਿ੍ਕਟ ਮੁਕਾਬਲਾ ਹੋਇਆ ਅਗਲੀ ਖ਼ਬਰ ਰਾਸ਼ਟਰੀ ਰਾਜ ਮਾਰਗ ਮਾਧੋਪੁਰ ਵਿਖੇ ਹੁੰਦੀ ਡਰਾਈਵਰਾਂ ਦੀ ਲੁੱਟ ਖਸੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਨਹੀਂ ਰੋਕ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।