28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅੱਧੀ ਰਾਤ ਨੂੰ ਪੈਟਰੋਲ ਸੁੱਟ ਕੇ ਘਰ ਵਿਚ ਲਗਾਈ ਅੱਗ - ਵਾਲ ਵਾਲ ਬਚਿਆ ਪਰਿਵਾਰ <br/>

ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਰਾਕੇਸ਼ ਰੇਖੀ)-ਪਿੰਡ ਹਸਨਪੁਰਾ ਖੁਰਦ ਦੇ ਇਕ ਘਰ ਵਿਚ ਅਣਪਛਾਤੇ ਲੋਕਾਂ ਵਲੋਂ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ ਗਈ, ਪਰ ਸਮੇਂ ਸਿਰ ਪਤਾ ਲੱਗ ਜਾਣ 'ਤੇ ਪਰਿਵਾਰ ਵਾਲ-ਵਾਲ ਬਚ ਗਿਆ | ਅੱਗ ਲੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜ੍ਹ ਗਿਆ | ਥਾਣਾ ਸਦਰ ਦੇ ਏ.ਐਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਹਸਨਪੁਰ ਖੁਰਦ ਦੀ ਰਹਿਣ ਵਾਲੀ ਸਤਿੰਦਰ ਕੌਰ ਵਿਧਵਾ ਸੁੁਰਜੀਤ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਕਿ 2 ਮਾਰਚ ਦੀ ਰਾਤ ਨੂੰ ਉਹ ਆਪਣੇ ਚਾਰ ਬੱਚਿਆਂ ਨਾਲ ਘਰ ਦੇ ਇਕ ਕਮਰੇ ਵਿਚ ਸੁੱਤੀ ਹੋਈ ਸੀ | ਤੜਕੇ ਕਰੀਬ 2:45 ਵਜੇ ਕਿਸੇ ਨਾ-ਮਾਲੂਮ ਵਿਅਕਤੀ ਨੇ ਬਾਰੀ ਦਾ ਸੀਸਾ ਤੋੜ ਕੇ ਅੱਗ ਲੱਗੀ ਪੈਟਰੋਲ ਨਾਲ ਭਰੀ ਹੋਈ ਬੋਤਲ ਅੰਦਰ ਸੁੱਟ ਦਿੱਤੀ, ਜਿਸ ਨਾਲ ਆਵਾਜ਼ ਨਾਲ ਘਰ ਦੇ ਕਮਰੇ ਵਿਚ ਅੱਗ ਫੈਲ ਗਈ | ਉਸ ਨੇ ਤੁਰੰਤ ਉਠ ਕੇ ਆਪਣੇ ਬੱਚਿਆਂ ਨੂੰ ਉਠਾਇਆ ਤੇ ਜਲਦੀ ਨਾਲ ਕਮਰੇ ਵਿਚੋਂ ਬਾਹਰ ਆ ਗਈ | ਰੌਲਾ ਸੁਣ ਕੇ ਉਨ੍ਹਾਂ ਦਾ ਗੁਆਂਢੀ ਮਿੱਠੂ ਆ ਗਿਆ ਤੇ ਉਸ ਨੇ ਪਾਣੀ ਪਾ ਕੇ ਅੱਗ ਬੁਝਾਈ | ਇਸ ਅੱਗ ਨਾਲ ਪਰਿਵਾਰ ਨੂੰ ਕੋਈ ਨੁਕਸਾਨ ਨਹੀ ਹੋਇਆ, ਪਰ ਅੱਗ ਲੱਗਣ ਕਾਰਨ ਕੰਧ ਉੱਤੇ ਲੱਗੀ ਐਲ.ਸੀ.ਡੀ., ਮੋਬਾਇਲ ਫੋਨ, ਬੈੱਡ ਦਾ ਗੱਦਾ ਅਤੇ ਚਾਦਰਾਂ ਪੁਰੀ ਤਰ੍ਹਾਂ ਸੜ੍ਹ ਗਈਆਂ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਪਤੀ ਸਮੇਤ ਸਹੁਰਾ ਪਰਿਵਾਰ ਨਾਮਜ਼ਦ ਅਗਲੀ ਖ਼ਬਰ ਬਾਬਾ ਮਹਿੰਗਾ ਸਿੰਘ ਦੀ ਅਗਵਾਈ 'ਚ ਪੈਦਲ ਸੰਗ ਦਾ ਪੁਰਾਣਾ ਸ਼ਾਲਾ ਤੇ ਹੋਰ ਪਿੰਡਾਂ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।