28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਪਤੀ ਸਮੇਤ ਸਹੁਰਾ ਪਰਿਵਾਰ ਨਾਮਜ਼ਦ

ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਰਾਕੇਸ਼ ਰੇਖੀ)-ਵਿਆਹੁਤਾ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਲਈ ਪਿਤਾ ਵਲੋਂ ਲਗਾਏ ਦੋਸ਼ ਤਹਿਤ ਪਿੁਲਸ ਪਤੀ, ਸਹੁਰਾ, ਸੱਸ ਅਤੇ ਨਨਾਣ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ | ਸਹੁਰਾ ਪਰਿਵਾਰ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਦੌਰਾਨ ਪੀੜਤ ਵਿਆਹੁਤਾ ਦੀ ਮੌਤ ਹੋ ਗਈ | ਥਾਣਾ ਫਤਹਿਗੜ੍ਹ ਚੂੜੀਆਂ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵਾਰਡ-13 ਦੇ ਰਹਿਣ ਵਾਲੇ ਗੁਰਮੁੱਖ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਪੰਚਾਇਤ ਵਿਭਾਗ ਵਿਚ ਨੌਕਰੀ ਕਰਦਾ ਹੈ | ਉਸ ਦੀਆਂ ਤਿੰਨ ਬੇਟੀਆਂ ਅਤੇ 2 ਬੇਟੇ ਹਨ | ਵੱਡੀ ਬੇਟੀ ਸ਼ਿਮਰਨਪ੍ਰੀਤ ਕੌਰ ਦਾ ਵਿਆਹ 2016 ਵਿਚ ਧਾਰੀਵਾਲ ਦੇ ਮੁਹੱਲਾ ਲੁਧਿਆਣਾ ਦੇ ਰਹਿਣ ਵਾਲੇ ਮਿਥਿਲੇਸ਼ ਸ਼ਰਮਾ ਪੁੱਤਰ ਘਣਸ਼ਾਮ ਸ਼ਰਮਾ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ | ਗੁਰਮੁੱਖ ਸਿੰਘ ਅਨੁਸਾਰ ਵਿਆਹ ਵੇਲੇ ਉਸ ਨੇ ਆਪਣੇ ਦਾਮਾਦ ਮਿਥਿਲੇਸ਼ ਨੂੰ ਸੋਨੇ ਦਾ ਬ੍ਰੈਸਲੇਟ, ਸੱਸ ਅਤੇ ਨਨਾਣ ਨੂੰ ਸੋਨੇ ਦੇ ਟਾਪਸ ਪਾਏ ਅਤੇ ਆਪਣੀ ਲੜਕੀ ਨੂੰ ਸੋਟੇ ਦੀ ਚੇਨ ਪਾਈ | ਇਸ ਤੋਂ ਇਲਾਵਾ ਉਸ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ, ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਦੀ ਮਿਥਿਲੇਸ਼ ਤੇ ਉਸ ਦਾ ਪਰਿਵਾਰ ਉਸ ਦੀ ਬੇਟੀ ਸਿਮਰਨਪ੍ਰੀਤ ਕੌਰ ਨੂੰ ਹੋਰ ਦਾਜ਼ ਦੀ ਮੰਗ ਕਰ ਕੇ ਤੰਗ-ਪ੍ਰੇਸ਼ਾਨ ਕਰਨ ਲੱਗ ਪਏ | ਸਹੁਰਿਆਂ ਹੱਥੋਂ ਤੰਗ ਆ ਕੇ ਸਿਮਰਨਪ੍ਰੀਤ ਨੇ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ ਕੀਤੀ ਗਈ | ਰੋਜ਼ਾਨਾ ਦੀ ਮਾਰਕੁਟਾਈ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਸਿਮਰਨਪ੍ਰੀਤ ਬਿਮਾਰ ਰਹਿਣ ਲੱਗ ਪਈੇ | ਸਹੁਰਿਆਂ ਨੇ ਉਸ ਦਾ ਇਲਾਜ ਨਹੀ ਕਰਵਾਇਆ ਅਤੇ ਉਸ ਨੂੰ ਉਸ ਦੇ ਬੱਚੇ ਸਮੇਤ ਪੇਕੇ ਘਰ ਛੱਡ ਗਏ | ਜਿਆਦਾ ਬਿਮਾਰ ਹੋਣ 'ਤੇ ਸਿਮਰਤਪ੍ਰੀਤ ਨੂੰ ਗੁਰੂ ਰਾਮਦਾਸ ਹਸਪਤਾਲ ਅੰਮਿ੍ਤਸਰ ਦਾਖਿਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ | ਕੈਂਸਰ ਨਾਲ ਲੜਦਿਆਂ ਉਸਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਗੁਰਮੁੱਖ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਮਿਥਿਲੇਸ਼, ਸਹੁਰਾ ਘਣਸ਼ਾਮ ਸ਼ਰਮਾ, ਸੱਸ ਨਿਰਮਲ ਅਤੇ ਨਨਾਣ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸ਼ੇਰੇ ਪੰਜਾਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਖੋਖਰ ਫੌਜੀਆਂ ਵਲੋਂ ਸਾਲਾਨਾ ਫੁੱਟਬਾਲ ਟੂਰਨਾਮੈਂਟ 5 ਤੋਂ ਅਗਲੀ ਖ਼ਬਰ ਅੱਧੀ ਰਾਤ ਨੂੰ ਪੈਟਰੋਲ ਸੁੱਟ ਕੇ ਘਰ ਵਿਚ ਲਗਾਈ ਅੱਗ - ਵਾਲ ਵਾਲ ਬਚਿਆ ਪਰਿਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।