24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਐਲੀਮੈਂਟਰੀ ਸਕੂਲ ਸੱਮੂਚੱਕ 'ਚ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 29-03-2026
ਦੀਨਾਨਗਰ, 28 ਮਾਰਚ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ) - ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੱਮੂਚੱਕ ਵਿਖੇ ਮੁੱਖ ਅਧਿਆਪਕ ਰਜੇਸ਼ ਮਹਾਜਨ ਦੀ ਅਗਵਾਈ ਹੇਠ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਗਰੈਜੂਏਸ਼ਨ ਸੈਰੇਮਨੀ, ਐਫ.ਐਲ.ਐਨ. ਮੇਲੇ ਅਤੇ ਮੈਗਾ ਮਾਪੇ ਅਧਿਆਪਕ ਮਿਲਣੀ ਵੀ ਕਰਵਾਈ ਗਈ | ਸਮਾਗਮ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਸਿੱਖਿਆ ਮਾਹਿਰ ਬਲਵਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਤੇ ਸਾਬਕਾ ਸਰਪੰਚ ਸਵਰਣ ਸਿੰਘ ਤੇ ਸਮਾਜ ਸੇਵੀ ਅਜਾਇਬ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਮਹਿਮਾਨਾਂ ਦੇ ਸਵਾਗਤ ਮਗਰੋਂ ਉਨ੍ਹਾਂ ਨੂੰ ਪ੍ਰੀ ਪ੍ਰਾਇਮਰੀ ਜਮਾਤ ਦਾ ਦੌਰਾ ਕਰਵਾਇਆ ਗਿਆ ਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਵਿਦਿਆਰਥੀਆਂ ਦੇ ਸੰਪੂਰਨ ਪ੍ਰਗਤੀ ਕਾਰਡ ਮਾਪਿਆਂ ਨਾਲ ਸਾਂਝੇ ਕੀਤੇ ਗਏ | ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਬਲਵਿੰਦਰ ਕੁਮਾਰ, ਅਜਾਇਬ ਸਿੰਘ ਅਤੇ ਸਵਰਣ ਸਿੰਘ ਨੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਦੀ ਪੇ੍ਰਰਨਾ ਦਿੱਤਾ | ਸਕੂਲ ਇੰਚਾਰਜ ਰਾਜੇਸ਼ ਮਹਾਜਨ ਵਲੋਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ ਗਏ | ਸਮੂਹ ਸਟਾਫ਼ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਕਮਲਜੀਤ, ਮਦਰ ਸੈੱਲਫ਼ ਹੈਲਪ ਗਰੁੱਪ ਦੀ ਪ੍ਰਧਾਨ ਚੰਦ ਰਾਣੀ, ਮਿਡ ਡੇ ਮੀਲ ਵਰਕਰ ਸ਼ੋਭਾ ਰਾਣੀ, ਆਂਗਣਵਾੜੀ ਵਰਕਰ ਅਮਰਜੀਤ ਕੌਰ, ਹੈਲਪਰ ਅਮਰਜੀਤ ਕੌਰ ਤੇ ਸਟਾਫ਼ ਮੈਂਬਰ ਰਜਨੀ ਮਹਾਜਨ, ਗੁਰਵਿੰਦਰ ਕੌਰ ਅਤੇ ਰਜਨੀ ਬਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਯੁਰਵੈਦਿਕ ਚਕਿਤਸਾ ਵਲੋਂ ਵਿਸ਼ੇਸ਼ ਕੈਂਪ ਅੱਜ ਅਗਲੀ ਖ਼ਬਰ ਸਵਾਮੀ ਸਰਵਾਨੰਦ ਗਰੁੱਪ ਦੇ ਵਿਦਿਆਰਥੀਆਂ ਨੇ ਗੁਰਦਾਸਪੁਰ ਕਿਸਾਨ ਮੇਲੇ ਦਾ ਕੀਤਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।