25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੀ ਨਰਸਰੀ ਜਮਾਤ ਦਾ ਸ਼ੁਰੂਆਤੀ ਸਮਾਗਮ ਕਰਵਾਇਆ

ਅਜੀਤ ਡੈਸਕ 29-03-2026
ਧਾਰੀਵਾਲ, 28 ਮਾਰਚ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਦੀ ਨਰਸਰੀ ਕਲਾਸ ਦੀ ਸ਼ੁਰੂਆਤ ਸਬੰਧੀ 'ਜੀ ਆਇਆਂ ਨੂੰ ' ਸਮਾਗਮ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਡਾਇਰੈਕਟਰ ਫਾਦਰ ਜੋਸ ਪਡਿਆਟੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਮੌਕੇ ਛੋਟੇ ਬੱਚਿਆਂ ਵਲੋਂ ਸਵਾਗਤਮ ਲਈ ਗਾਣੇ 'ਤੇ ਨਾਚ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਡਾਇਰੈਕਟਰ ਫਾਦਰ ਜੋਸ ਪਡਿਆਟੀ, ਪਿ੍ੰਸੀਪਲ ਸਿਸਟਰ ਦਿਵਿਆ, ਉਪ ਪਿ੍ੰਸੀਪਲ ਸਿਸਟਰ ਰਿੰਪੀ ਰੋਜ, ਸਿਸਟਰ ਅਲਿਜਬੈਥ, ਸਿਸਟਰ ਐਨਸ ਮਾਰੀਆ, ਮਾਪਿਆਂ ਤੇ ਬੱਚਿਆਂ ਨੇ ਜੋਤੀ ਜਲਾ ਕੇ ਸਮਾਗਮ ਦਾ ਆਗਾਜ਼ ਕੀਤਾ | ਫਾਦਰ ਜੋਸ ਪਡਿਆਟੀ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕਾਨਵੈਂਟ ਸਕੂਲਾਂ ਅੰਦਰ ਬੱਚਿਆਂ ਦੇ ਮਨ ਪਰਿਵਰਤਨ ਕਰ ਕੇ ਦੇਸ਼ ਦੇ ਚੰਗੇ ਨਾਗਰਿਕ ਬਣਾਉਂਦੇ ਹਾਂ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਦੇਸ਼ ਅੰਦਰੋਂ ਅਗਿਆਨਤਾ ਨੂੰ ਖਤਮ ਕਰ ਕੇ ਸਿੱਖਿਅਤ ਸਮਾਜ ਦਾ ਨਿਰਮਾਣ ਕਰਨਾ ਹੈ | ਇਸ ਮੌਕੇ ਪੀ.ਆਰ.ਓ. ਸਵਰਨ ਸਿੰਘ, ਮੈਡਮ ਸੋਨੀਆ ਸ਼ਰਮਾ, ਰਵਿੰਦਰ ਕੌਰ, ਸੋਨੀਆ ਰਾਣੀ, ਦੇਵੋ ਰਾਣੀ, ਮਾਲਤੀ, ਐਂਜਲੀਨਾ, ਗੁਰਪਿੰਦਰ ਕੌਰ, ਨੀਨਾ ਸ਼ਰਮਾ, ਸੋਫੀਆ ਗਿੱਲ, ਰਜਨੀ ਸ਼ਰਮਾ, ਰੇਖਾ ਸ਼ਰਮਾ, ਅੰਜਲੀ, ਪੂਜਾ ਖੋਸਲਾ, ਅਨੂੰ, ਮੋਹਨਜੀਤ ਕੌਰ, ਪਿੰਕੀ, ਨੀਸੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਮਾਤਾ ਸੇਵਾ ਮੰਚ ਨੇ ਦੋ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਦੌਰਾਨ ਬੇਰੀ ਸਕੂਲ ਦੀਆਂ 2 ਵਿਦਿਆਰਥਣਾਂ ਰਹੀਆਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।