25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਰਤ ਮਾਤਾ ਸੇਵਾ ਮੰਚ ਨੇ ਦੋ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਅਜੀਤ ਡੈਸਕ 29-03-2026
ਨਰੋਟ ਜੈਮਲ ਸਿੰਘ, 28 ਮਾਰਚ (ਸ਼ਸ਼ੀ ਕੁਮਾਰ)- ਨਰੋਟ ਜੈਮਲ ਸਿੰਘ ਵਿਚ ਚੇਤਰ ਮਹੀਨੇ ਦੀ ਪਵਿੱਤਰ ਦੁਰਗਾ ਅਸ਼ਟਮੀ ਮੌਕੇ ਭਾਰਤ ਮਾਤਾ ਸੇਵਾ ਮੰਚ ਨੇ ਇਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਤੇ ਜੈ ਦੁਰਗਾ ਪੈਲੇਸ ਵਿਚ ਲੋੜਵੰਦ ਪਰਿਵਾਰਾਂ ਦੀਆਂ ਦੋ ਲੜਕੀਆਂ ਲਈ ਸਮੂਹਿਕ ਵਿਆਹ ਸਮਾਗਮ ਕਰਵਾਇਆ | ਮੰਡਲ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਤੌਰ 'ਤੇ ਪਹੁੰਚੇ | ਸੰਗਠਨ ਦੇ ਸੰਸਥਾਪਕ ਬੂਟਾ ਰਾਮ ਮਹਾਜਨ ਨੇ ਕਿਹਾ ਕਿ ਮੰਚ ਪਿਛਲੇ 22 ਸਾਲਾਂ ਤੋਂ ਇਸ ਨੇਕ ਕਾਰਜ ਵਿਚ ਨਿਰੰਤਰ ਜੁਟਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਸਹਿਯੋਗ ਨਾਲ ਹੁਣ ਤੱਕ 100 ਤੋਂ ਵੱਧ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ, ਜੋ ਕਿ ਆਪਣੇ ਆਪ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਹੈ | ਉਨ੍ਹਾਂ ਸਾਰੇ ਭਾਈਵਾਲਾਂ ਅਤੇ ਭਾਈਚਾਰੇ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਵਿਆਹ ਸਮਾਗਮ ਵਿਚ ਦੋਵੇਂ ਪਾਸਿਆਂ ਦੇ ਮਹਿਮਾਨਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਤੇ ਨਵ ਵਿਆਹੇ ਜੋੜਿਆਂ ਨੂੰ ਉਨ੍ਹਾਂ ਦੇ ਘਰ ਚਲਾਉਣ ਲਈ ਘਰੇਲੂ ਸਾਮਾਨ ਦਿੱਤਾ | ਸਮਾਗਮ ਵਿਚ ਅਰੁਣ ਕੁਮਾਰ, ਨਰੇਸ਼ ਕੁਮਾਰ, ਭੂਪੇਂਦਰ ਕੁਮਾਰ, ਦਿਲੀਪ ਮਹਿਤਾ, ਦੇਵਦੱਤ ਸ਼ਰਮਾ, ਪ੍ਰਸ਼ੋਤਮ ਭਜੂਰਾ, ਮਾਸਟਰ ਮੋਨੀ ਲਾਲ, ਅਜੀਵ ਸਿੰਘ, ਅਜੀਤ ਕੁਮਾਰ, ਸੁਰੇਂਦਰ ਕੁਮਾਰ ਸਮੇਤ ਕਈ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਆਰੀਆ ਗਰਲਜ਼ ਸਕੂਲ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੀ ਨਰਸਰੀ ਜਮਾਤ ਦਾ ਸ਼ੁਰੂਆਤੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।