ਘਰੋਟਾ, 30 ਮਾਰਚ (ਸੰਜੀਵ ਗੁਪਤਾ)- ਘਰੋਟਾ ਖੇਤਰ ਲਈ ਮਾਣ ਦੀ ਗੱਲ ਹੈ ਕਿ ਪਿੰਡ ਚੌਹਾਨ ਦੇ ਇਕ ਉੱਭਰਦੇ ਹਾਕੀ ਖਿਡਾਰੀ ਪਿ੍ੰਸਦੀਪ ਸਿੰਘ ਨੂੰ ਹਾਕੀ ਇੰਡੀਆ ਵਲੋਂ ਸਲਾਨਾ ਸਮਾਗਮ ਵਿਚ 'ਯੁਵਰਾਜ ਸਿੰਘ ਪੁਰਸਕਾਰ' ਸਾਲ ਦਾ ਆਉਣ ਵਾਲਾ ਖਿਡਾਰੀ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ ਨੇ ਪੂਰੇ ਖੇਤਰ ਵਿਚ ਖ਼ੁਸ਼ੀ ਅਤੇ ਉਤਸ਼ਾਹ ਲਿਆਂਦਾ ਹੈ | ਪਿ੍ੰਸਦੀਪ ਸਿੰਘ ਨੂੰ ਇਹ ਸਨਮਾਨ ਕੇਂਦਰੀ ਮੰਤਰੀ ਮਨਸੁੱਖ ਮਾਡਵੀਆ ਨੇ ਦਿੱਲੀ ਵਿਖੇ ਇਕ ਸ਼ਾਨਦਾਰ ਸਮਾਗਮ ਵਿਚ ਦਿੱਤਾ | ਇਹ ਸਨਮਾਨ ਪਿ੍ੰਸਦੀਪ ਸਿੰਘ ਨੂੰ ਉਸ ਦੀ ਸ਼ਾਨਦਾਰ ਖੇਡ ਪ੍ਰਤਿਭਾ ਤੇ ਨਿਰੰਤਰ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤਾ ਗਿਆ | ਪਿ੍ੰਸਦੀਪ ਸਿੰਘ ਨੇ ਆਪਣੀ ਮਿਹਨਤ ਨਾਲ ਜੌਹਰ ਕੱਪ, ਵਿਸ਼ਵ ਕੱਪ ਤੇ ਹਾਕੀ ਇੰਡੀਆ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਸ ਨੂੰ ਗੋਲਕੀਪਰ ਵਜੋਂ ਸ਼ਾਨਦਾਰ ਪ੍ਰਦਰਸ਼ਨ ਲਈ 'ਸਰਬੋਤਮ ਗੋਲਕੀਪਰ' ਤੇ 'ਆਗਾਮੀ ਖਿਡਾਰੀ' ਵਜੋਂ ਚੁਣਿਆ ਗਿਆ ਸੀ | ਉਸ ਨੂੰ ਪਹਿਲਾਂ ਵੀ ਵਿਸ਼ਵ ਕੱਪ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਸ ਦੀ ਪ੍ਰਾਪਤੀ ਨੇ ਨਾ ਸਿਰਫ਼ ਘਰੋਟਾ ਸਗੋਂ ਪੂਰੇ ਪਠਾਨਕੋਟ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਪਿ੍ੰਸਦੀਪ ਸਿੰਘ ਨੇ ਸਨਮਾਨ ਪ੍ਰਾਪਤ ਕਰਨ 'ਤੇ ਖ਼ੁਸ਼ੀ ਪ੍ਰਗਟ ਕੀਤੀ ਤੇ ਹਾਕੀ ਇੰਡੀਆ ਦਾ ਧੰਨਵਾਦ ਕੀਤਾ | ਉਸ ਨੇ ਕਿਹਾ ਕਿ ਹਰ ਖਿਡਾਰੀ ਅਜਿਹਾ ਸਨਮਾਨ ਪ੍ਰਾਪਤ ਕਰਨ ਦਾ ਸੁਪਨਾ ਦੇਖਦਾ ਹੈ ਅਤੇ ਇੰਨ੍ਹੀ ਛੋਟੀ ਉਮਰ ਵਿਚ ਇਸ ਨੂੰ ਪ੍ਰਾਪਤ ਕਰਨਾ ਉਸ ਦੇ ਲਈ ਇਕ ਵੱਡੀ ਪ੍ਰਾਪਤੀ ਹੈ | ਉਸ ਨੇ ਅੱਗੇ ਉਮੀਦ ਪ੍ਰਗਟ ਕੀਤੀ ਕਿ ਉਹ ਭਵਿੱਖ ਵਿਚ ਆਪਣੇ ਦੇਸ਼ ਤੇ ਆਪਣੇ ਖੇਤਰ ਦਾ ਮਾਣ ਵਧਾਉਣ ਲਈ ਹੋਰ ਮਿਹਨਤ ਕਰੇਗਾ | ਇਸ ਮੌਕੇ ਉਸ ਦੇ ਮਾਤਾ-ਪਿਤਾ ਤੇ ਤਾਇਆ ਰਸ਼ਪਾਲ ਸਿੰਘ ਨੇ ਵੀ ਖ਼ੁਸ਼ੀ ਪ੍ਰਗਟ ਕੀਤੀ, ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਪਿ੍ੰਸਦੀਪ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਪੂਰੇ ਇਲਾਕੇ ਦੇ ਲੋਕਾਂ ਨੇ ਵੀ ਉਸ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਇਸ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ