17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਠਾਨਕੋਟ ਵਿਚ ਜਨਗਣਨਾ ਦੀ ਤਿਆਰੀ ਸ਼ੁਰੂ

ਅਜੀਤ ਡੈਸਕ 31-03-2026
ਪਠਾਨਕੋਟ, 30 ਮਾਰਚ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਆਉਣ ਵਾਲੀ ਜਨਗਣਨਾ 2027 ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸਬੰਧੀ ਹਾਊਸਲਿਸਟਿੰਗ ਤੇ ਹਾਊਸਿੰਗ ਜਨਗਣਨਾ ਲਈ ਤਿੰਨ ਦਿਨਾਂ ਦੀ ਟਰੇਨਿੰਗ ਦਾ ਆਗਾਜ਼ ਕੀਤਾ ਗਿਆ | ਇਸ ਟਰੇਨਿੰਗ ਵਿਚ ਜ਼ਿਲ੍ਹੇ ਦੇ 19 ਫ਼ੀਲਡ ਟਰੇਨਰਜ਼ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਨੂੰ ਜਨਗਣਨਾ ਦੇ ਮੂਲ ਸਿਧਾਂਤਾਂ ਤੇ ਕਾਰਜ-ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਟਰੇਨਿੰਗ ਦੌਰਾਨ ਡਾਇਰੈਕਟੋਰੇਟ ਆਫ਼ ਸੈਂਸਸ ਓਪਰੇਸ਼ਨਜ਼ ਪੰਜਾਬ ਤੋਂ ਗਰੇਡ-1 ਅਧਿਕਾਰੀ ਅੰਕੁਸ਼ ਸ਼ਰਮਾ ਵਲੋਂ ਮਾਰਗ ਦਰਸ਼ਨ ਕੀਤਾ ਗਿਆ | ਇਸ ਦੇ ਨਾਲ ਹੀ ਸ਼ਰਨਜੀਤ ਸਿੰਘ, ਪ੍ਰਵੀਨ ਕੁਮਾਰ, ਜੋਗਰਾਜ ਤੇ ਮਾਸਟਰ ਟਰੇਨਰ ਚੱਤਰ ਸਿੰਘ ਨੇ ਵੀ ਸੈਸ਼ਨਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਐਸ.ਡੀ.ਐਮ. ਅਰਸ਼ਦੀਪ ਸਿੰਘ ਨੇ ਫ਼ੀਲਡ ਟਰੇਨਰਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਜਨਗਣਨਾ ਦੇ ਸੰਕਲਪ ਤੇ ਵਿਧੀ ਨੂੰ ਚੰਗੀ ਤਰ੍ਹਾਂ ਸਮਝਣ ਤੇ ਆਪਣੇ ਸਾਰੇ ਸੰਦੇਹ ਦੂਰ ਕਰਨ ਤਾਂ ਜੋ ਆਗਾਮੀ ਕਾਰਜ ਸੁਚਾਰੂ ਢੰਗ ਨਾਲ ਹੋ ਸਕੇ | ਟ੍ਰੇਨਿੰਗ ਸੈਸ਼ਨ ਬਹੁਤ ਹੀ ਵਿਵਸਥਿਤ ਤੇ ਇੰਟਰ ਐਕਟਿਵ ਰਹੇ, ਜਿੱਥੇ ਭਾਗੀਦਾਰਾਂ ਨੂੰ ਜਨਗਣਨਾ 2027 ਵਿਚ ਆਪਣੀਆਂ ਭੂਮਿਕਾਵਾਂ, ਕਾਨੂੰਨੀ ਪ੍ਰਾਵਧਾਨਾਂ ਤੇ ਐਚ.ਐਲ.ਓ. ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ ਦੇ ਪਹਿਲੇ ਦਿਨ ਫ਼ੀਲਡ ਟਰੇਨਰਜ਼ ਵਲੋਂ ਵੀ ਭਰਪੂਰ ਭਾਗੀਦਾਰੀ ਦਰਸਾਈ ਗਈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਜਨਗਣਨਾ ਦੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਵਿਚ ਮਦਦ ਮਿਲੇਗੀ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਲੋਕਾਂ ਨਾਲ ਕੀਤੀ ਵਿਚਾਰ ਚਰਚਾ ਅਗਲੀ ਖ਼ਬਰ ਘਰੋਟਾ ਖੇਤਰ ਦੇ ਨੌਜਵਾਨ ਹਾਕੀ ਖਿਡਾਰੀ ਪਿ੍ੰਸਦੀਪ ਸਿੰਘ ਨੰੂ 'ਯੁਵਰਾਜ ਸਿੰਘ ਪੁਰਸਕਾਰ' ਨਾਲ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।