03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੱਦੀ ਲੇਹਲ ਯੂਥ ਸਪੋਰਟਸ ਕਲੱਬ ਵਲੋਂ ਕਬੱਡੀ ਕੱਪ 15 ਤੇ 16 ਨੂੰ - ਪ੍ਰਧਾਨ ਗਗਨ ਲੇਹਲ

ਅਜੀਤ ਡੈਸਕ 13-04-2026
ਧਾਰੀਵਾਲ, 12 ਅਪ੍ਰੈਲ (ਜੇਮਸ ਨਾਹਰ)-ਬਾਬਾ ਕਮਲ ਦਾਸ ਗੱਦੀ ਲੇਹਲ ਵਿਖੇ ਟਰਬਿਊਟ ਟੂ ਸ਼ਹੀਦ ਭਗਤ ਸਿੰਘ ਗੱਦੀ ਲੇਹਲ ਯੂਥ ਸਪੋਰਟਸ ਕਲੱਬ ਵਲੋਂ 14ਵਾਂ ਕਬੱਡੀ ਕੱਪ ਕਲੱਬ ਪ੍ਰਧਾਨ ਗਗਨ ਲੇਹਲ ਦੀ ਪ੍ਰਧਾਨਗੀ ਹੇਠ 15, 16 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 75 ਸਾਲ ਦੇ ਬਜੁਰਗਾਂ ਦੀਆਂ ਟੀਮਾਂ ਦੇ ਵਿਚਕਾਰ ਕੱਬਡੀ ਸ਼ੋਅ ਮੈਚ ਅਤੇ ਲੜਕੀਆਂ ਦਾ ਕਬੱਡੀ ਮੈਚ ਕਰਵਾਇਆ ਜਾਵੇਗਾ | ਇਹ ਜਾਣਕਾਰੀ ਪ੍ਰਧਾਨ ਗਗਨ ਲੇਹਲ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਕਬੱਡੀ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ | ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬਾਗੀ ਅਤੇ ਮਨਜੀਤ ਸਹੋਤਾ 15 ਤੇ 16 ਅਪ੍ਰੈਲ ਨੂੰ ਦੁਪਹਿਰ 12:30 ਵਜੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ ਅਤੇ ਮੇਲੇ ਦੀ ਰੌਣਕ ਨੂੰ ਵਧਾਉਣਗੇ |
ਪਿਛਲੀ ਖ਼ਬਰ ਚੰਗੀਆਂ ਸੇਵਾਵਾਂ ਬਦਲੇ ਚੀਫ਼ ਇੰਜੀ. ਏ. ਐੱਸ. ਬੋਪਾਰਾਏ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਬੁਰਜ ਸਾਹਿਬ ਵਿਖੇ ਅੰਮਿ੍ਤ ਸੰਚਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।