16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਲਾਨੌਰ 'ਚ ਦੁਕਾਨ 'ਤੇ ਚਿੱਟੇ ਦਿਨ ਚੱਲੀਆਂ ਗੋਲੀਆਂ

ਅਜੀਤ ਡੈਸਕ 30-04-2026
ਕਲਾਨੌਰ, 29 ਅਪ੍ਰੈਲ (ਪੁਰੇਵਾਲ)- ਸਥਾਨਕ ਕਸਬੇ ਦੇ ਬੀ.ਡੀ.ਪੀ.ਓ. ਦਫਤਰ ਦੇ ਬਾਹਰਵਾਰ ਬਟਾਲਾ ਮਾਰਗ 'ਤੇ ਪੈਂਦੀ ਇਕ ਇਲੈਕਨ੍ਰੋਨਿਕਸ ਦੀ ਦੁਕਾਨ 'ਤੇ ਬਾਅਦ ਦੁਪਹਿਰ ਚਿੱਟੇ ਦਿਨ ਮੋਟਰਸਾਈਕਲ 'ਤੇ ਸਵਾਰ 3 ਹਮਲਾਵਰਾਂ 'ਚੋਂ ਇਕ ਵਲੋਂ ਗੋਲੀਆਂ ਚਲਾਉਣ ਦੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ ਹੈ | ਕ੍ਰਿਸ਼ਨਾ ਇਲੈਕਟ੍ਰੋਨਿਕਸ ਦੇ ਮਾਲਕ ਗੌਰਵ ਕੁਮਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਸੰਬੰਧੀ ਆਪਣੇ ਸਾਥੀਆਂ ਸਰਪੰਚ ਰਵੇਲ ਸਿੰਘ ਪਿੰਡੀਆਂ, ਸਾ. ਸੰਮਤੀ ਮੈਂਬਰ ਮਨਦੀਪ ਸਿੰਘ ਪੰਨੂੰ, ਸਾਬਕਾ ਸਰਪੰਚ ਪ੍ਰਭਸ਼ਰਨ ਸਿੰਘ ਸਿੱਧੂ ਤੇ ਮੰਡਲ ਪ੍ਰਧਾਨ ਨਿੰਦਰ ਸਿੰਘ ਬਿਸ਼ਨਕੋਟ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਦੁਕਾਨ 'ਤੇ ਗ੍ਰਾਹਕਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਸਵਾ ਕੁ ਪੰਜ ਵਜੇ ਦੇ ਕਰੀਬ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਬਟਾਲਾ ਵਾਲੇ ਪਾਸਿਓਾ ਆਏ ਤੇ ਉਹ ਉਨ੍ਹਾਂ ਦੀ ਦੁਕਾਨ ਤੋਂ ਥੋੜਾ ਅੱਗੇ ਜਾ ਕੇ ਵਾਪਸ ਮੁੜ ਪਏ ਤੇ ਇਕ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਉਤਰ ਗਿਆ ਤੇ ਉਨ੍ਹਾਂ ਦੀ ਦੁਕਾਨ ਦੇ ਅੱਗੇ ਆ ਕੇ ਤਿੰਨ ਫਾਇਰ ਕੀਤੇ ਜਦਕਿ ਇਕ ਵੀ ਫਾਇਰ ਸਫਲ ਨਹੀਂ ਹੋਇਆ ਤੇ ਇੱਕ ਰੌਂਦ ਹੇਠਾਂ ਡਿੱਗਣ ਉਪਰੰਤ ਗੋਲੀ ਚਲਾਉਣ ਵਾਲਾ ਨੌਜਵਾਨ ਆਪਣੇ ਹੋਰਨਾਂ ਦੋ ਮੋਟਰਸਾਈਕਲ ਸਵਾਰ ਸਾਥੀਆਂ ਸਮੇਤ ਬਟਾਲਾ ਵਾਲੇ ਪਾਸੇ ਨੂੰ ਭੱਜ ਗਿਆ | ਗੌਰਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਇਕ ਵਿਦੇਸ਼ੀ ਨੰਬਰ ਤੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ ਤੇ ਪੈਸੇ ਨਾ ਦੇਣ 'ਤੇ ਉਸ ਸਮੇਤ ਲੜਕੇ ਤੇ ਪਿਤਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ | ਐੱਸ.ਐੱਚ.ਓ. ਜਤਿੰਦਰਪਾਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਕਾਰਤੂਸ ਨੂੰ ਕਬਜ਼ੇ 'ਚ ਲਿਆ | ਓਧਰ ਡੀ.ਐੱਸ.ਪੀ. ਅਮੋਲਕ ਸਿੰਘ ਕਾਹਲੋਂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ | ਦੁਕਾਨਦਾਰਾਂ ਨੇ ਇਕੱਠੇ ਹੋ ਕੇ ਘਟਨਾ ਦੀ ਨਿਖੇਧੀ ਕੀਤੀ ਹੈ |
ਪਿਛਲੀ ਖ਼ਬਰ ਰੱਬ ਆਸਰੇ ਚੱਲ ਰਹੀ ਹੈ ਡੇਰਾ ਬਾਬਾ ਨਾਨਕ ਦੀ ਆਈ.ਟੀ.ਆਈ. ਲੜਕੀਆਂ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਰੈਲੀ ਦੇ ਪ੍ਰਬੰਧਾਂ ਨੂੰ ਲੈ ਕੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।