10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਆਈ.ਸੀ.ਐੱਸ.ਈ. ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 01-05-2026
ਬਟਾਲਾ, 30 ਅਪ੍ਰੈਲ (ਸਤਿੰਦਰ ਸਿੰਘ)- ਆਈ.ਸੀ.ਐਸ.ਈ. ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਬਟਾਲਾ ਦੇ ਨੰਬਰ ਇਕ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਦਾ ਪਾਸ ਫ਼ੀਸਦੀ 100 ਫ਼ੀਸਦੀ ਰਿਹਾ | ਸਕੂਲ ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ ਸਾਬਕਾ ਡਿਪਟੀ ਡੀ.ਈ.ਓ. ਨੇ ਇਸ ਨਤੀਜੇ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ 98.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਅੱਵਲ ਰਿਹਾ | ਉਸ ਨੇ ਹਿਸਟਰੀ, ਕਮਿਸਟਰੀ ਤੇ ਪੰਜਾਬੀ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਰਾਜਵੀਰ ਸਿੰਘ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ | ਉਸ ਨੇ ਪੰਜਾਬੀ ਤੇ ਹਿਸਟਰੀ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕੀਤਾ | ਨਵਰਾਜ ਸਿੰਘ ਨੇ 95 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਉਸ ਨੇ ਪੰਜਾਬੀ ਵਿਚੋਂ 100 ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਜੈਸਮੀਨ ਕੌਰ ਨੇ 94 ਫ਼ੀਸਦੀ, ਪਰਮਪ੍ਰੀਤ ਕੌਰ ਨੇ 94 ਫ਼ੀਸਦੀ, ਆਸਦੀਪ ਕੌਰ ਅਤੇ ਅਨੀਲਾ ਬੇਦੀ 94 ਫ਼ੀਸਦੀ, ਚਾਨਣਦੀਪ ਸਿੰਘ 93 ਫ਼ੀਸਦੀ, ਜੈਸਮੀਨ ਕੌਰ 93 ਫ਼ੀਸਦੀ, ਰਸ਼ਮੀਤ ਕੌਰ 92 ਫ਼ੀਸਦੀ, ਗੁਰਨਾਜ ਕੌਰ 91.2 ਫ਼ੀਸਦੀ, ਸਵਰੀਤ ਕੌਰ 91 ਫ਼ੀਸਦੀ, ਸੁਖਬੀਰ ਸਿੰਘ 90 ਫ਼ੀਸਦੀ ਅਤੇ ਦਲਜੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ ਅੰਸ਼ਦੀਪ ਸਿੰਘ ਨੇ 89 ਫ਼ੀਸਦੀ, ਹਰਨੀਤ ਕੌਰ ਨੇ 89 ਫ਼ੀਸਦੀ, ਨਮਨਪ੍ਰੀਤ ਕੌਰ 88 ਫ਼ੀਸਦੀ, ਸ਼ੁਭਪ੍ਰੀਤ ਅਤੇ ਹਰਗੁਨਦੀਪ ਸਿੰਘ ਨੇ 87 ਫ਼ੀਸਦੀ, ਹਰਸ਼ਪ੍ਰੀਤ ਕੌਰ ਤੇ ਏਕਮਪ੍ਰਤਾਪ ਸਿੰਘ ਨੇ 86 ਫ਼ੀਸਦੀ, ਜਸਰੋਜ ਸਿੰਘ 85.2 ਫ਼ੀਸਦੀ, ਪ੍ਰਥਮਜੋਤ ਸਿੰਘ, ਮਨਸੀਰਤ, ਮਨਚਿੱਤ ਚੌਧਰੀ, ਅਭੀਜੋਤ ਦੇ 85 ਫ਼ੀਸਦੀ, ਜਪਨੀਤ ਕੌਰ 84 ਫੀਸਦੀ, ਨਵਨੀਤ ਕੌਰ 82 ਫ਼ੀਸਦੀ, ਪ੍ਰਭਕੀਰਤ ਸਿੰਘ, ਸਾਜਨਪ੍ਰੀਤ ਸਿੰਘ 81 ਫ਼ੀਸਦੀ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉਪਰ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਨਤੀਜੇ ਐਲਾਨਣ 'ਤੇ ਸਕੂਲ ਪ੍ਰਬੰਧਕਾਂ, ਪਿੰ੍ਰਸੀਪਲ, ਅਧਿਆਪਕਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ | ਚੇਅਰਮੈਨ ਸ: ਬੂਟਾ ਸਿੰਘ ਮੱਲਿਆਂਵਾਲ ਸਾਬਕਾ ਡਿਪਟੀ ਡੀ.ਈ.ਓ. ਤੇ ਪਿੰ੍ਰਸੀਪਲ ਸਬੀਨਾ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਮਦਰ ਆਫ਼ ਇੰਸਟੀਚਿਊਟ ਮੈਡਮ ਸਤਿੰਦਰਪਾਲ ਕੌਰ, ਡਾਇਰੈਕਟਰ ਸ: ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਂਵਾਲ), ਵਾਇਸ ਚੇਅਰਪਰਸਨ ਡਾ. ਸੰਦੀਪ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ 'ਬਿਜਲੀ ਕੱਟਾਂ' ਨੂੰ ਲੈ ਕੇ ਅਕਾਲੀ ਦਲ (ਬਾਦਲ) ਵਲੋਂ 'ਆਪ' ਸਰਕਾਰ ਵਿਰੁੱਧ ਰੋਸ ਧਰਨਾ ਤੇ ਨਾਅਰੇਬਾਜ਼ੀ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਬਿਜਲੀ ਦਫ਼ਤਰ ਅੱਗੇ ਅਕਾਲੀ ਆਗੂ ਬਾਠ ਤੇ ਮਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।