10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸ੍ਰੀ ਹਰਿਗੋਬਿੰਦਪੁਰ ਬਿਜਲੀ ਦਫ਼ਤਰ ਅੱਗੇ ਅਕਾਲੀ ਆਗੂ ਬਾਠ ਤੇ ਮਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 01-05-2026
ਸ੍ਰੀ ਹਰਿਗੋਬਿੰਦਪੁਰ, 30 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਬਿਜਲੀ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਤੇ ਐਡਵੋਕੇਟ ਸਰਬਜੀਤ ਸਿੰਘ ਮਾਨ ਦੀ ਅਗਵਾਈ ਹੇਠ ਇਕੱਤਰ ਹੋਏ ਪਾਰਟੀ ਵਰਕਰਾਂ ਵਲੋਂ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਦੇ ਵਿਰੁੱਧ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਉਕਤ ਦੋਵਾਂ ਆਗੂਆਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਕਾਰਨ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਨੇ, ਜਿਸ ਕਾਰਨ ਲੋਕ ਬੇਹਾਲ ਹੋ ਹਨ ਤੇ ਖੇਤੀਬਾੜੀ ਖੇਤਰ ਵਿਚ ਵੀ ਟਿਊਬਵੈੱਲਾਂ ਵਾਲੀ ਬਿਜਲੀ ਘੱਟ ਮਿਲਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿਚ ਜਲਦੀ ਸੁਧਾਰ ਨਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ | ਇਸ ਸਮੇਂ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਐਡਵੋਕੇਟ ਸਰਬਜੀਤ ਸਿੰਘ ਮਾਨ, ਸਾਬਕਾ ਚੇਅਰਮੈਨ ਮਲਕੀਤ ਸਿੰਘ ਮਧਰਾ, ਸੋਨੂੰ ਅÏਲਖ, ਬਲਰਾਜ ਸਿੰਘ ਪੱਡਾ, ਪਰਮਿੰਦਰ ਸਿੰਘ ਪੱਡਾ, ਮਨਜੀਤ ਸਿੰਘ ਭਿੰਡਰ, ਰਾਣਾ ਚੌਧਰੀ ਘੁਮਾਣ, ਦਲਬੀਰ ਸਿੰਘ ਘੁਮਾਣ ਸਾਬਕਾ ਚੇਅਰਮੈਨ, ਹਰਦੀਪ ਸਿੰਘ ਬਾਠ, ਦਰਸ਼ਨ ਸਿੰਘ ਘੁਮਾਣ, ਸਰੂਪ ਸਿੰਘ ਸਾਬਕਾ ਸਰਪੰਚ, ਕੈਪਟਨ ਮਹਿੰਦਰ ਸਿੰਘ, ਕੈਪਟਨ ਕੁਲਵੰਤ ਸਿੰਘ ਅÏਲਖ, ਅੰਮਿ੍ਤਪਾਲ ਸਿੰਘ ਰਿਆੜ, ਦਲਜੀਤ ਸਿੰਘ ਢਪੱਈ, ਬਲਵਿੰਦਰ ਸਿੰਘ ਅÏਲਖ, ਜੁਗਰਾਜ ਸਿੰਘ ਅÏਲਖ, ਕੁਲਵੰਤ ਸਿੰਘ ਰਿਆੜ, ਜੱਸਾ ਅÏਲਖ, ਮੰਗਲ ਸਿੰਘ ਨੰਗਲ ਝੌਰ, ਗੁਰਮੀਤ ਸਿੰਘ ਫੌਜੀ ਐਨੋਕੋਟ, ਕੈਪਟਨ ਸਿੰਘ ਚੋਣੇ, ਜਗਪ੍ਰੀਤ ਸਿੰਘ ਬਾਠ, ਗੁਰਿੰਦਰ ਸਿੰਘ ਫੁਲਕੇ, ਕੁਲਵਿੰਦਰ ਸਿੰਘ ਚਾਹਲ, ਗੋਪੀ ਊਧਨਵਾਲ, ਹਰਦੇਵ ਸਿੰਘ, ਹਰਦੀਪ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ ਸਾਬਕਾ ਮੈਂਬਰ, ਸਾਬਕਾ ਸਰਪੰਚ ਗੁਰਮੀਤ ਸਿੰਘ ਚਾਓਚੱਕ, ਜਸਵੰਤ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਬੱਲ ਹਰਪੁਰਾ, ਕਰਨਜੀਤ ਸਿੰਘ, ਹਰਦਿਆਲ ਸਿੰਘ, ਅਤਿੰਦਰ ਸਿੰਘ ਸੱਖੋਵਾਲ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਆਈ.ਸੀ.ਐੱਸ.ਈ. ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਧਾਲੀਵਾਲ ਵਿਖੇ ਚੱਲ ਰਹੇ ਹਨ ਵਿਕਾਸ ਕਾਰਜ : ਸਰਪੰਚ ਗੁਰਨਾਮ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।