10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੀਨੀਅਰ ਸਿਟੀਜ਼ਨਾਂ ਨੇ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਤੋਂ ਕਿਰਾਏ 'ਚ ਛੋਟ ਦੀ ਕੀਤੀ ਮੰਗ

ਅਜੀਤ ਡੈਸਕ 01-05-2026
ਗੁਰਦਾਸਪੁਰ, 30 ਅਪ੍ਰੈਲ (ਅਸ਼ੋਕ ਸ਼ਰਮਾ)- ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵਲੋਂ ਸੀਨੀਅਰ ਸਿਟੀਜਨਜ਼ ਨੂੰ ਬੰਦ ਕੀਤੀਆਂ ਹੋਈਆਂ ਰਿਆਇਤਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਪਿਛਲੇ 2 ਸਾਲ ਤੋਂ ਕੇਂਦਰ ਸਰਕਾਰ ਵਲੋਂ ਰੇਲ ਕਿਰਾਏ ਸਬੰਧੀ ਤੇ ਹੋਰ ਅਜਿਹੀਆਂ ਸਹੂਲਤਾਂ ਸੀਨੀਅਰ ਸਿਟੀਜਨਜ਼ ਨੂੰ ਬੰਦ ਕਰਨ 'ਤੇ ਇਸ ਵਰਗ ਵਿਚ ਕੇਂਦਰ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਸੀਨੀਅਰ ਸਿਟੀਜ਼ਨ ਮੱਖਣ ਸਿੰਘ, ਰਾਮ ਪ੍ਰਕਾਸ਼, ਅਸ਼ੋਕ ਸ਼ਰਮਾ, ਸੋਮਰਾਜ, ਰਛਪਾਲ ਸਿੰਘ, ਕੁਲਦੀਪ ਰਾਜ, ਬਲਵਿੰਦਰ ਸਿੰਘ, ਰਘੁਵੀਰ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਰੇਲ ਵਿਭਾਗ ਵਲੋਂ ਪਹਿਲਾਂ ਕਿਰਾਏ ਵਿਚ ਅੱਧੀ ਰਿਆਇਤ ਦਿੱਤੀ ਜਾਂਦੀ ਸੀ ਜੋ ਹੁਣ ਦੋ ਸਾਲ ਤੋਂ ਬੰਦ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜਨਜ਼ ਨੂੰ ਹੋਰ ਰਿਆਇਤਾਂ ਦੇਣ ਦੀ ਬਜਾਏ ਮਿਲ ਰਹੀ ਰਿਆਇਤ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਬਜ਼ੁਰਗਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਿਟੀਅਰ ਸਿਟੀਜਨਜ਼ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਰੇਲ ਕਿਰਾਏ ਦੀ ਬੰਦ ਕੀਤੀ ਰਿਆਇਤ ਮੁੜ ਬਹਾਲ ਕੀਤੀ ਜਾਵੇ ਤੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਭਾਰਤ ਦੇ ਦੂਰ ਦੁਰਾਡੇ ਸ਼ਹਿਰਾਂ ਨੂੰ ਰੇਲ ਸੇਵਾ ਸ਼ੁਰੂ ਕਰ ਕੀਤੀ ਜਾਵੇ ਜਿਨ੍ਹਾਂ ਵਿਚ ਚੰਡੀਗੜ੍ਹ, ਹਰਿਦੁਆਰ, ਬੰਬਈ, ਚੇਨਈ, ਕਲਕੱਤਾ, ਬੰਗਲੌਰ ਆਦਿ ਸ਼ਹਿਰਾਂ ਨੂੰ ਜਾਣ ਵਾਸਤੇ ਰੇਲਾਂ ਚਲਾਈਆਂ ਜਾਣ |
ਪਿਛਲੀ ਖ਼ਬਰ ਅਕਾਲੀ ਆਗੂਆਂ ਵਲੋਂ ਦੀਨਾਨਗਰ ਸਬ-ਡਵੀਜ਼ਨ ਦੇ ਦਫ਼ਤਰ ਵਿਖੇ ਰੋਸ ਧਰਨਾ ਅਗਲੀ ਖ਼ਬਰ 'ਬਿਜਲੀ ਕੱਟਾਂ' ਨੂੰ ਲੈ ਕੇ ਅਕਾਲੀ ਦਲ (ਬਾਦਲ) ਵਲੋਂ 'ਆਪ' ਸਰਕਾਰ ਵਿਰੁੱਧ ਰੋਸ ਧਰਨਾ ਤੇ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।