10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਕਾਲੀ ਆਗੂਆਂ ਵਲੋਂ ਦੀਨਾਨਗਰ ਸਬ-ਡਵੀਜ਼ਨ ਦੇ ਦਫ਼ਤਰ ਵਿਖੇ ਰੋਸ ਧਰਨਾ

ਅਜੀਤ ਡੈਸਕ 01-05-2026
ਦੀਨਾਨਗਰ, 30 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ) -ਸ਼੍ਰੋਮਣੀ ਅਕਾਲੀ ਦਲ ਦੀਨਾਨਗਰ ਸਰਕਲ ਵਲੋਂ ਸੂਬੇ ਭਰ ਵਿਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਤੇ ਪੰਜਾਬ ਪਾਵਰਕਾਮ ਦੇ ਵਿਰੋਧ ਵਿਚ ਦੀਨਾਨਗਰ ਸਬ-ਡਵੀਜ਼ਨ ਦੇ ਐਸ.ਡੀ.ਓ. ਦਫ਼ਤਰ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਦੀਨਾਨਗਰ ਵਿਧਾਨ ਸਭਾ ਹਲਕਾ ਦੇ ਅਕਾਲੀ ਆਗੂਆਂ ਨੇ ਹਿੱਸਾ ਲਿਆ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਹੈ, ਲੋਕਾਂ ਨਾਲ ਝੂਠ ਬੋਲ ਕੇ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਰੋਜ਼ਾਨਾ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਸੂਬੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਦੇ ਸਹਿਯੋਗ ਲਈ ਹਮੇਸ਼ਾ ਅੱਗੇ ਰਿਹਾ ਹੈ ਤੇ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ ਸੂਬੇ ਦੇ ਲੋਕਾਂ ਨਾਲ ਖੜੇਗਾ | ਉਨ੍ਹਾਂ ਕਿਹਾ ਕਿ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਧੀਆ ਪ੍ਰਦਰਸ਼ਨ ਕਰਕੇ ਸੱਤਾ 'ਤੇ ਕਾਬਜ਼ ਹੋਵੇਗਾ ਤੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਯੁੱਧ ਪੱਧਰ 'ਤੇ ਸ਼ੁਰੂ ਕਰਕੇ ਸੂਬਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਏਗਾ | ਇਸ ਮੌਕੇ ਸਰਪੰਚ ਦਲਬੀਰ ਸਿੰਘ ਬਿੱਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੇ ਮਹਾਜਨ, ਜਸਵਿੰਦਰ ਸਿੰਘ ਬਹਿਰਾਮਪੁਰ, ਬਲਦੇਵ ਸਿੰਘ ਤਲਵੰਡੀ, ਰੂਪ ਸਿੰਘ ਘੇਸਲ, ਲਵਲੀ ਮਹਾਜਨ, ਰਾਜ ਕੁਮਾਰ, ਠਾਕੁਰ ਪ੍ਰਵੀਨ ਸਿੰਘ, ਵਿਨੈ ਪਰਿਆਲ, ਸੁਰਜੀਤ ਸਿੰਘ, ਜਗੀਰ ਸਿੰਘ, ਸਵਰਨ ਸਿੰਘ, ਸੰਜੀਵ ਸੈਣੀ, ਲਖਵਿੰਦਰ ਸਿੰਘ, ਧਿਆਨ ਚੰਦ ਘੇਸਲ, ਹੈਪੀ ਪਹਿਲਵਾਨ, ਸੁਮਿਤ ਸਭਰਵਾਲ, ਕਸ਼ਮੀਰ ਚੰਦ, ਅਸ਼ੀਸ਼ ਚੰਦ, ਸੰਜੀਵ ਸੈਣੀ, ਅਸ਼ੀਸ਼ ਦੀਨਾਨਗਰ, ਜਸਬੀਰ ਸਿੰਘ, ਪਵਨ ਕੁਮਾਰ, ਯੋਗਰਾਜ ਸਿੰਘ, ਬਲਜਿੰਦਰ ਸਿੰਘ ਚੀਮਾ, ਬਲਕਾਰ ਸਿੰਘ ਤੇ ਹੋਰ ਆਗੂ ਹਾਜ਼ਰ
ਪਿਛਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਗੁਰਦਾਸਪੁਰ ਵਿਖੇ ਲੋਕ ਅਦਾਲਤ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਨੇ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਤੋਂ ਕਿਰਾਏ 'ਚ ਛੋਟ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।